ਦੀ ਟਰੱਕ ਅਪਰੇਟਰ ਯੂਨੀਅਨ ਜੋਧਾਂ ਵਲੋਂ ਪ੍ਰਧਾਨ ਨਿਰਮਲ ਸਿੰਘ ਰਤਨ ਦੀ ਅਗਵਾਈ ਹੇਠ ਕੀਤੀ ਮੀਟਿੰਗ 

ਪੰਜਾਬ ਸਰਕਾਰ ਸਾਰੇ ਹੀ ਟਰੱਕਾਂ ਵਾਲਿਆ ਨੂੰ ਢੋਆ ਢੋਆਈ ਦੀ ਇਜਾਜਤ ਦੇਵੇ : ਪ੍ਰਧਾਨ ਰਤਨ 

ਜੋਧਾਂ / ਸਰਾਭਾ 20 ਅਕਤੂਬਰ ( ਦਲਜੀਤ ਸਿੰਘ ਰੰਧਾਵਾ )ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਟਰੱਕ ਅਪਰੇਟਰਾਂ ਵੱਲੋਂ ਹੜਤਾਲ ਕੀਤੀ ਸੂਬੇ ਭਰ ਅੰਦਰ ਹੜਤਾਲ ਕੀਤੀ ਗਈ। ਇਸ ਮੌਕੇ ਦੀ ਟਰੱਕ ਅਪਰੇਟਰ ਯੂਨੀਅਨ ਜੋਧਾਂ ਵਲੋਂ ਟਰੱਕ ਯੂਨੀਅਨ ਜੋਧਾਂ ਦੇ ਪ੍ਰਧਾਨ ਨਿਰਮਲ ਸਿੰਘ ਰਤਨ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਰਤਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਰਫ ਆਨਲਾਈਨ ਰਜਿਟ੍ਰੇਸ਼ਨ ਵਾਲੇ ਟਰੱਕਾਂ ਨੂੰ ਝੋਨੇ ਦੀ ਢੋਆ ਢੋਆਈ ਦੀ ਇਜਾਜਤ ਦਿੱਤੀ ਗਈ ਹੈ ਜਦਕਿ ਸੂਬੇ ਅੰਦਰ ਲੱਖਾਂ ਹੀ ਅਜਿਹੇ ਟਰੱਕ ਹਨ ਜਿਨ੍ਹਾਂ ਦੀ ਰਜਿਟ੍ਰੇਸ਼ਨ ਆਫ ਲਾਈਨ ਹਨ ਜੋਂ ਪੰਜਾਬ ਸਰਕਾਰ ਦੇ ਆਨਲਾਈਨ ਰਜਿਟ੍ਰੇਸ਼ਨ ਵਾਲੇ ਫੈਸਲੇ ਕਰਕੇ ਕੰਮ ਨਹੀਂ ਕਰ ਸਕਦੇ । ਇਸ ਮੌਕੇ ਸ੍ਰ ਨਿਰਮਲ ਸਿੰਘ ਰਤਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਸਾਰੇ ਹੀ ਟਰੱਕ ਅਪਰੇਟਰਾਂ ਨੂੰ ਝੋਨੇ ਦੀ ਢੋਆ ਢੋਆਈ ਦੀ ਇਜਾਜਤ ਦਿੱਤੀ ਜਾਵੇ ਤਾਂ ਜੋਂ ਸਾਰੇ ਟਰੱਕਾਂ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਖੁਸੀ ਨਾਲ ਮਨਾ ਸਕਣ। ਇਸ ਮੌਕੇ ਬਲਵਿੰਦਰ ਸਿੰਘ, ਦੇਵਾ ਸਿੰਘ, ਸੁੱਖਾ ਬੱਲੋਵਾਲ, ਬਹਾਦਰ ਸਿੰਘ, ਗੋਲਡੀ ਖੰਡੂਰ, ਬੀਰਾ ਰਤਨ, ਕੁਲਦੀਪ ਸਿੰਘ ਛੋਕਰ, ਬੱਲਾ ਮੋਹੀ, ਗੋਲੂ ਜੋਧਾਂ ਤੋਂ ਇਲਾਵਾ ਸੁਖਮਿੰਦਰ ਜੀਤ ਸਿੰਘ ਆਦਿ ਹਾਜ਼ਰ ਸਨ।