ਲਿਖਾਰੀ ਪਾਠਕ ਸੱਭਿਆਚਾਰਕ ਮੰਚ ਸਲੋਹ ਵੱਲੋਂ ਕਰਵਾਏ ਗਏ ਸਮਾਗਮ ਚ 'ਧਨੁ ਲੇਖਾਰੀ ਨਾਨਕਾ' ਨਾਟਕ ਦੀ ਸਫ਼ਲ ਪੇਸ਼ਕਾਰੀ

ਸਲੋਹ/ ਲੰਡਨ, 31ਅਗਸਤ ( ਖਹਿਰਾ)- ਪਿਛਲੇ ਦਿਨੀਂ ਸਲੋਹ ਵਿਖੇ ਲਿਖਾਰੀ-ਪਾਠਕ ਸੱਭਿਆਚਾਰ ਮੰਚ ਸਲੋਹ ਵਲੋਂ ਕਰਵਾਏ ਸਮਾਗਮ 'ਚ ਪੰਜਾਬੀ ਨਾਟਕ ਦੇ ਪਿਤਾਮਾ ਗੁਰਸ਼ਰਨ ਦੀ ਲੜੀ ਦੇ ਸ਼ਾਹਕਾਰ 'ਧਨੁ ਲੇਖਾਰੀ ਨਾਨਕਾ' ਨਾਟਕ ਦੀ ਡਾ: ਸਾਹਿਬ ਸਿੰਘ ਵਲੋਂ ਸਫ਼ਲ ਪੇਸ਼ਕਾਰੀ ਨੇ ਸਰੋਤਿਆਂ ਦਾ ਦਿਲ ਮੋਹ ਲਿਆ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦਰਸ਼ਨ ਸਿੰਘ ਢਿਲੋਂ ਨੇ ਦੱਸਿਆ ਕਿ ਨਾਟਕ ਰਾਹੀਂ ਭਾਰਤ 'ਚ ਵੱਧ ਰਹੀ ਫਿਰਕਾਪ੍ਰਸਤੀ, ਕਿਰਤੀਆਂ ਦੀ ਹੋ ਰਹੀ ਲੁੱਟ ਅਤੇ ਸਮਾਜਿਕ ਬੁਰਿਆਈਆਂ ' ਤੋਂ ਪਰਦਾ ਚੁੱਕਦੀ ਲੋਕਾਂ ਨੂੰ ਜਾਗਰੂਕ ਕਰਦੀ ਬਹੁਤ ਹੀ ਸੁਹਿਰਦ ਪੇਸ਼ਕਾਰੀ ਕੀਤੀ ਗਈ ਹੈ ।ਇਸ ਮੌਕੇ ਸੰਸਦ ਮੈਂਬਰ ਤਰਮਨਜੀਤ ਸਿੰਘ ਢੇਸੀ, ਸਲੋਹ ਦੇ ਮੇਅਰ ਦਲਬਾਗ ਸਿੰਘ ਪਰਮਾਰ, ਪੰਜਾਬ ਤੋਂ ਆਏ ਇਕਬਾਲ ਚਾਨਾ, ਮਹਿੰਦਰ ਸਿੰਘ ਧਾਲੀਵਾਲ, ਹਰਸੇਵ ਬੈਂਸ, ਜਲੌਰ ਸਿੰਘ ਖੀਵਾ, ਡੌਲੀ ਮਲਕੀਤ, ਗੁਰਚਰਨ ਸਿੰਘ ਸੱਗੂ, ਰਾਣੀ ਸੱਗੂ, ਤਲਵਿੰਦਰ ਢਿੱਲੋਂ, ਕੰਵਰ ਬਰਾੜ, ਯਸ਼ ਸਾਥੀ, ਗਿਆਨ ਸਿੰਘ ਪੁਰੇਵਾਲ, ਲਖਵਿੰਦਰ ਰੰਧਾਵਾ, ਭਜਨ ਧਾਲੀਵਾਲ ਅਤੇ ਹੋਰ ਬਹੁਤ ਸਤਿਕਾਰਯੋਗ ਵਿਅਕਤੀਆਂ ਨੇ ਹਾਜ਼ਰੀਆਂ ਭਰੀਆਂ ।