ਹੱਡਾਰੋੜੀ ਦੀ ਸਫਾਈ ਹੋਣ ਤੇ ਲੋਕਾ ਨੇ ਕੀਤਾ ਧੰਨਵਾਦ

ਹਠੂਰ,31,ਅਗਸਤ-(ਕੌਸ਼ਲ ਮੱਲ੍ਹਾ)-ਕੁਝ ਮਹੀਨਿਆ ਤੋ ਫੈਲੀ ਲੰਪੀ ਸਕਿਨ ਬਿਮਾਰੀ ਨਾਲ ਹਜ਼ਾਰਾ ਪਸੂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਮਰੇ ਹੋਏ ਪਸੂਆ ਨੂੰ ਜਮੀਨ ਹੇਠਾ ਦਬਾਉਣ ਲਈ ਪਿੰਡਾ ਦੀਆ ਗ੍ਰਾਮ ਪੰਚਾਇਤਾ ਵੱਲੋ ਪੰਜਾਬ ਸਰਕਾਰ ਦੇ ਹੁਕਮਾ ਦੀ ਪਾਲਣਾ ਕਰਦਿਆ ਸ੍ਰੀ ਗੁਰਦੁਆਰਾ ਸਾਹਿਬ ਤੋ ਅਨਾਉਸਮੈਟ ਵੀ ਕਰਵਾਈਆ ਗਈਆ ਸਨ ਪਰ ਫਿਰ ਵੀ ਕੁਝ ਲੋਕ ਰਾਤ ਸਮੇਂ ਮਰੇ ਹੋਏ ਪਸੂਆ ਨੂੰ ਖੱਲੇ੍ਹ ਅਸਮਾਨ ਹੇਠ ਜਾਂ ਨਹਿਰਾ ਵਿਚ ਸੁੱਟ ਰਹੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ:ਜਰਨੈਲ ਸਿੰਘ ਰਸੂਲਪੁਰ,ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ,ਲਖਵੀਰ ਸਿੰਘ ਮੱਲ੍ਹਾ,ਪੀਤਾ ਮਾਣੂੰਕੇ,ਰਾਜੂ ਮਾਣੂੰਕੇ ਨੇ ਕਿਹਾ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਪਿੰਡ ਰਸੂਲਪੁਰ ਰੋਡ ਤੇ ਬਣੀ ਹੋਈ ਹੈ, ਮਰੇ ਹੋਏ ਪਸੂ ਹੱਡਾਰੋੜੀ ਤੋ ਬਾਹਰ ਸੁੱਟੇ ਜਾਣ ਕਾਰਨ ਪਸੂਆ ਦੀ ਬਦਬੂ ਪਿੰਡ ਰਸੂਲਪੁਰ,ਮੱਲ੍ਹਾ ਅਤੇ ਰਾਹੀਗੀਰਾ ਲਈ ਵੱਡੀ ਸਮੱਸਿਆ ਬਣੀ ਹੋਈ ਸੀ।ਇਸ ਸਮੱਸਿਆ ਨੂੰ ਹੱਲ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਖੁਦ ਟੋਏ ਪੁੱਟ ਕੇ ਮਰੇ ਹੋ ਪਸੂਆ ਨੂੰ ਜਮੀਨ ਹੇਠ ਦੱਬ ਕੇ ਹੱਡਾਰੋੜੀ ਦੀ ਸਫਾਈ ਕੀਤੀ ਹੈ।ਉਨ੍ਹਾ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਦਾ ਧੰਨਵਾਦ ਕੀਤਾ।ਇਸ ਮੌਕੇ ਪੰਚਾਇਤ ਸੈਕਟਰੀ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਿਚ ਪਿੰਡ ਰਸੂਲਪੁਰ ਦੇ ਲੋਕ ਰਾਤ ਸਮੇਂ ਪਸੂ ਸੁੱਟ ਜਾਦੇ ਹਨ ਅਤੇ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਤੋ ਦੁਆਰਾ ਅਨਾਊਸਮੈਟ ਕਰਵਾਈ ਗਈ ਹੈ ਕਿ ਜੇਕਰ ਕੋਈ ਵਿਅਕਤੀ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਿਚ ਪਸੂ ਸੁੱਟਦਾ ਫੜਿਆ ਗਿਆ ਤਾਂ ਉਸ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਭੋਲਾ ਸਿੰਘ,ਦਵਿੰਦਰਪਾਲ ਸਰਮਾਂ,ਲਖਵੀਰ ਸਿੰਘ,ਕਾਕਾ ਸਿੰਘ,ਕਰਤਾਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਗਰਾਮ ਪੰਚਾਇਤ ਮੱਲ੍ਹਾ ਦਾ ਧੰਨਵਾਦ ਕਰਦੇ ਹੋਏ ਲੋਕ।