ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਧਰਨਾ ਦੇਣ ਦਾ ਫ਼ੈਸਲਾ

ਲੰਪੀ ਸਕੈਨ ਬਿਮਾਰੀ ਦਾ ਇਲਾਜ ਤੇ ਮਰੀਆਂ   ਗਊਆਂ ਦਾ ਮਾਵਜ਼ਾ ਗੰਨੇ ਦੇ ਬਕਾਏ ਕਰਜ਼ਾ ਮੁਆਫੀ ਫ਼ਸਲਾਂ ਦਾ ਖਰਾਬਾ ਆਦਿ ਮੰਗਾਂ  ਦਾ ਦਿੱਤਾ ਜਾਵੇਗਾ ਮੰਗ ਪੱਤਰ  
ਗੁਰਦਾਸਪੁਰ (ਹਰਪਾਲ ਸਿੰਘ) ਅੱਜ ਇਥੇ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ  ਬਲਬੀਰ ਸਿੰਘ ਕੱਤੋਵਾਲ ਦੀ ਪ੍ਰਧਾਨਗੀ ਹੇਠ ਹੋਈ  । ਮੀਟਿੰਗ ਵਿੱਚ ਮੱਖਣ ਸਿੰਘ ਕੁਹਾੜ ਤਰਲੋਕ ਸਿੰਘ ਬਹਿਰਾਮਪੁਰ ਗੁਰਦੀਪ ਸਿੰਘ ਮੁਸਤਫਾਬਾਦ  ਦਲੀਪ ਸਿੰਘ ਲੰਬੜਦਾਰ  ਸੁਖਦੇਵ ਸਿੰਘ ਭਾਗੋਕਾਵਾਂ ਸੁਕਖਵਿੰਦਰ ਸਿੰਘ ਗੋਸਲ  ਜਗੀਰ ਸਿੰਘ ਸਲਾਚ  ਲਖਵਿੰਦਰ ਸਿੰਘ ਮਰਡ਼ ਦਲਬੀਰ   ਸਿੰਘ ਜੀਵਨਚੱਕ  ਗੁਰਦੀਪ ਸਿੰਘ ਕਲੀਜਪੁਰ ਬਲਬੀਰ ਸਿੰਘ ਉੱਚਾ ਧਕਾਲਾ  ਸਮੇਤ ਕਈ ਹੋਰ ਆਗੂ ਸ਼ਾਮਲ ਸਨ  । ਮੀਟਿੰਗ ਵਿੱਚ ਸੰਯੁਕਤ   ਕਿਸਾਨ ਮੋਰਚੇ ਦੀਆਂ ਇਕੱਤੀ ਜਥੇਬੰਦੀਆਂ ਵੱਲੋਂ ਕੀਤੇ ਗਏ ਫ਼ੈਸਲੇ   ਅਨੁਸਾਰ ਪੰਜਾਬ ਦੇ ਸਾਰੇ ਮੰਤਰੀਆਂ ਦੇ ਘਰਾਂ ਅੱਗੇ   ਪੰਜਾਬ ਦੇ  ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਪੰਜ ਸਤੰਬਰ ਨੂੰ ਧਰਨੇ ਦੇਣ ਦੇ ਫ਼ੈਸਲੇ ਨੂੰ ਲਾਗੂ ਕਰਨ ਹਿੱਤ ਵਿਚਾਰ ਵਟਾਂਦਰਾ ਕੀਤਾ ਗਿਆ  ।ਇਹ ਫੈਸਲਾ ਕੀਤਾ ਗਿਆ ਕਿ 5 ਸਤੰਬਰ ਨੂੰ  ਸੋਮਵਾਰ  ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ  ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਪਿੰਡ ਕਟਾਰੂਚੱਕ ਵਿਖੇ ਉਨ੍ਹਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ   ।  ਧਰਨੇ ਦੀਆਂ ਮੰਗਾਂ ਵਿੱਚ ਲੰਪੀ ਸਕਿਨ ਬਿਮਾਰੀ ਦਾ ਇਲਾਜ ਜੋ ਸਰਕਾਰੀ ਪੱਧਰ ਤੇ ਨਹੀਂ ਹੋ ਰਿਹਾ ਉਸ ਦਾ  ਪ੍ਰਬੰਧ ਠੀਕ ਢੰਗ ਨਾਲ ਕੀਤਾ ਜਾਵੇ ਬੀਮਾਰ ਪਸ਼ੂਆਂ    ਦਾ ਮੁਆਵਜ਼ਾ ਪੰਜਾਹ ਹਜ਼ਾਰ ਰੁਪਏ ਅਤੇ ਮਰ ਗਏ ਪਸ਼ੂਆਂ ਦਾ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਮਾਰੇ ਗਏ ਪਸ਼ੂਆਂ ਨੂੰ ਦਫ਼ਨਾਉਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ   ਤੰਦਰੁਸਤ ਪਸ਼ੂਆਂ ਨੂੰ ਫੌਰੀ ਤੌਰ ਤੇ ਲੰਪੀ ਸਕਿਨ   ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਜਾਵੇ  ,ਇਸ ਦੇ ਨਾਲ ਹੀ ਗੰਨੇ ਦੇ ਬਕਾਏ ਜੋ ਮਿੱਲਾਂ ਵੱਲ ਕਾਫੀ ਦੇਰ ਤੋਂ   ਰਹਿੰਦੇ ਹਨ ਤੁਰੰਤ ਜਾਰੀ ਕੀਤੇ ਜਾਣ ਅਤੇ ਗੰਨੇ ਦਾ ਰੇਟ 450 ਰੁਪਏ ਕੁਇੰਟਲ ਕੀਤਾ ਜਾਵੇ , ਕਿਸਾਨਾਂ ਮਜ਼ਦੂਰਾਂ ਦੇ ਸਾਰੇ ਤਰ੍ਹਾਂ ਦੇ ਕਰਜ਼ਿਆਂ ਤੇ ਮੁਕੰਮਲ ਤੌਰ ਤੇ ਲੀਕ ਮਾਰੀ ਜਾਵੇ  ,ਪਟਵਾਰੀਆਂ ਦੀਆਂ ਅਸਾਮੀਆਂ ਫੌਰੀ ਭਰੀਆਂ ਜਾਣ ਅਤੇ  ਹਲਕੇ ਘਟਾਉਣ ਦਾ ਫ਼ੈਸਲਾ ਰੱਦ ਕੀਤਾ ਜਾਵੇ ,ਨਕਲੀ ਦੁੱਧ ਤੇ ਨੱਥ ਪਾਉਣ ਲਈ 1980 ਦਾ ਕਾਨੂੰਨ ਸੋਧ ਕੇ ਸਜ਼ਾ ਵਿੱਚ ਵਾਧਾ ਕੀਤਾ ਜਾਵੇ   ਦਰਿਆਵਾਂ ਅਤੇ ਨਹਿਰਾਂ ਵਿੱਚ ਹਰ ਤਰ੍ਹਾਂ ਦਾ ਗੰਦਾ ਪਾਣੀ ਪਾਉਣਾ ਬੰਦ ਕੀਤਾ ਜਾਵੇ  ਅਤੇ ਨਹਿਰਾਂ ਦਾ ਪਾਣੀ ਪਹਿਲਾਂ ਵਾਂਗ ਸਾਰੇ   ਖੇਤਾਂ ਤਕ ਪਹੁੰਚਾਇਆ ਜਾਵੇ  ਆਦਿ ਮੰਗਾਂ ਦਾ ਮੰਗ ਪੱਤਰ ਦਿੱਤਾ ਜਾਵੇਗਾ  ।ਆਗੂਆਂ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਪੰਜ ਸਤੰਬਰ ਨੂੰ ਕਟਾਰੂਚੱਕ ਪਹੁੰਚਣ ਦੀ ਅਪੀਲ ਕੀਤੀ  ।