ਮਹਿਲ ਕਲਾਂ ਪੁਲਸ ਵੱਲੋਂ ਗਸ਼ਤ ਦੌਰਾਨ 450 ਨਸੀਲੀਆ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ 

ਮਹਿਲ ਕਲਾਂ 27 ਅਗਸਤ ( ਡਾਕਟਰ ਸੁਖਵਿੰਦਰ ਬਾਪਲਾ ) ਪੁਲਿਸ ਥਾਨਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗਸਤ ਦੌਰਾਨ 450 ਨਸੀਲੀਆ ਗੋਲੀਆਂ ਸਮੇਤ ਗਿ੍ਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸਿਆ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਐਸ ਐਸ ਪੀ ਬਰਨਾਲਾ ਆਈ ਪੀ ਐਸ ਸੰਦੀਪ ਮਲਕ, ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਬ ਡਵੀਜ਼ਨ ਮਹਿਲ ਕਲਾ ਦੇ ਡੀ ਐਸ ਪੀ ਗਮਦੂਰ ਸਿੰਘ ਚਹਿਲ ( ਪੀ ਪੀ ਐਸ) ਦੀ ਅਗਵਾਈ ਹੇਠ ਥਾਨਾ ਮਹਿਲ ਕਲਾਂ ਦੇੇ ਏ ਐਸ ਆਈ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਪੁਲਿਸ ਪਾਰਟੀ ਵੱਲੋਂ ਸਹਿਜੜਾ ਦੇ ਨਜਦੀਕ ਇੱਕ ਗਸਤ ਦੌਰਾਨ ਇੱਕ ਵਿਅਕਤੀ ਨੂੰ ਜਦੋਂ ਸੱਕ ਦੇ ਆਧਾਰ ਤੇ ਰੋਕਿਆ ਤ‍ਾ ਤਲਾਸੀ ਦੌਰਾਨ ਉਸ ਕੋਲੋਂ  450 ਨਸੀਲੀਆਂ ਖੁੱਲੀਆ ਗੋਲੀਆ ਬਰਾਮਦ ਹੋਈਆਂ। ਜਿਸ ਦੀ ਪਹਿਚਾਣ ਗੋਰਾ ਲਾਲ ਵਾਸੀ ਸੰਘੇੜਾ ਵਜੋ ਹੋਈ। ਉਹਨਾਂ ਕਿਹਾ ਕਿ ਫੜੇ ਗਏ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਵਿਭਾਗੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਸ ਮੌਕੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਨਸਿਆ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਲੋਕਾਂ ਨੂੰ ਨਸਿਆ ਦੇ ਖਾਤਮੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ।