ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸਿੱਖੇ ਪੈਨਸਿਲ ਸਟੈਂਡ ਬਣਾਉਣੇ

ਜਗਰਾਉ 6 ਅਗਸਤ (ਅਮਿਤਖੰਨਾ): ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਯੂ.ਕੇ.ਜੀ ਜਮਾਤ ਦੇ ਬੱਚਿਆਂ ਵੱਲੋਂ ਵੱਖ-ਵੱਖ ਰੰਗ-ਬਿਰੰਗੇ ਪੇਪਰਾਂ ਦੀ ਵਰਤੋਂ ਕਰਕੇ ਵੱਖੋ-ਵੱਖਰੇ ਢੰਗ ਦੇ ਪੈਨਸਿਲ ਸਟੈਂਡ ਬਣਾਏ। ਇਸਦੇ ਨਾਲ ਹੀ ਅਧਿਆਪਕਾਂ ਨੇ ਬੱਚਿਆਂ ਨੂੰ ਇਹਨਾਂ ਦੀ ਵਰਤੋਂ ਕਰਨੀ ਵੀ ਸਿਖਾਈ। ਬੱਚਿਆਂ ਦੀ ਇਸ ਗਤੀਵਿਧੀ ਲਈ ਉਤਸੁਕਤਾ ਉਹਨਾਂ ਦੇ ਚਿਹਰਿਆਂ ਤੇ ਝਲਕ ਰਹੀ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਇਹਨਾਂ ਛੋਟੀਆਂ-ਛੋਟੀਆਂ ਗਤੀਵਿਧੀਆਂ ਦੇ ਜ਼ਰੀਏ ਹੀ ਅਸੀਂ ਬੱਚਿਆਂ ਦੇ ਅੰਦਰ ਛੁਪੀ ਕਲਾ ਨੂੰ ਨਿਖਾਰ ਕੇ ਬਾਹਰ ਲਿਆ ਸਕਦੇ ਹਾਂ। ਇਹੋ ਜਿਹੀਆਂ ਕਲਾਵਾਂ ਉਹਨਾਂ ਦੇ ਜੀਵਨ ਵਿਚ ਬਹੁਤ ਹੀ ਮਹੱਤਤਾ ਰੱਖਦੀਆਂ ਹਨ। ਬੱਚੇ ਆਪਣੇ ਅੰਦਰਲੇ ਕਲਾਕਾਰ ਨੂੰ ਖੁਦ ਪਹਿਚਾਨਣਾ ਸਿੱਖਦੇ ਹਨ। ਉਹਨਾਂ ਨੇ ਬੱਚਿਆਂ ਦੁਆਰਾ ਕੀਤੀ ਇਸ ਕੋਸ਼ਿਸ਼ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।