ਨੌਂਵੀ ਜਮਾਤ 'ਚ ਪੜਦੀ ਨਬਾਲਿਗਾ ਨਾਲ ਰੇਪ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਤੇ ਪੁਲਿਸ ਵਲੋਂ ਮਾਮਲਾ ਦਰਜ 

 

ਹੁਸਿਆਰਪੁਰ, ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਜਿਸਦੀ ਉਮਰ 14 ਸਾਲ ਹੈ।ਜੋ ਨੌਵੀ ਕਲਾਸ ਵਿੱਚ ਪੜ੍ਹਦੀ ਹੈ ਮਿਤੀ 03/08/22 ਨੂੰ ਉਸਦੇ ਦੇਵਰ ਨੇ ਰਾਤ ਨੂੰ ਘਰ ਆ ਕੇ ਦੱਸਿਆ ਕਿ ਸਾਡੀ ਲੜਕੀ ਨੂੰ ਜਸਕਰਨ ਸਿੰਘ ਉਰਫ ਮੋਜੂ ਪੁੱਤਰ ਸੁਰੇਸ ਕੁਮਾਰ ਵਾਸੀ ਸੱਲਾਂ ਰੋਡ ਟਾਂਡਾ ਜਿਲਾ ਹੁਸਿਆਰਪੁਰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਕਿਧਰੇ ਲਿਜਾ ਰਿਹਾ ਸੀ ਜਿਸ ਤੇ ਉਸਨੇ ਆਪਣੀ ਲੜਕੀ ਨੂੰ ਪੁਛਿਆ ਜਿਸਤੇ ਉਸਨੇ ਦੱਸਿਆ ਕਿ ਜਸਕਰਨ ਸਿੰਘ ਉਕਤ ਮੇਰਾ ਇੱਕ ਮਹੀਨੇ ਤੋਂ ਪਿੱਛਾ ਕਰ ਰਿਹਾ ਹੈ। ਜਿਸ ਨੇ ਮੈਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਦੋਸਤੀ ਕਰ ਲਈ ਸੀ ਤੇ ਮੈਨੂੰ ਮਿਲਣ ਲਈ ਕਹਿਣ ਲੱਗਾ ਤੇ ਮੈਨੂੰ ਬਦਨਾਮ ਕਰਨ ਦੀਆਂ ਧਮਕੀਆ ਦੇਣ ਲੱਗਾ ਸੀ। ਮਿਤੀ 29/07/22 ਨੂੰ ਜਸਕਰਨ ਸਿੰਘ ਉਰਫ ਮੋਜੂ ਨੇ ਪੀੜਤ ਲੜਕੀ ਨੂੰ ਆਪਣੀ ਗੱਲਾਂ ਵਿੱਚ ਲੈ ਲਿਆ ਤੇ ਆਪਣੇ ਘਰ ਦੇ ਸਾਹਮਣੇ ਵਾਲੇ ਪਲਾਟ ਵਿੱਚ ਲੈ ਗਿਆ।ਜਿੱਥੇ ਜਸਕਰਨ ਸਿੰਘ ਨੇ ਨਬਾਲਿਗਾ ਨਾਲ ਜਬਰਦਸਤੀ ਰੇਪ ਕੀਤਾ ।ਜਿਸ ਤੇ ਉਕਤ ਦੋਸ਼ੀ ਖਿਲਾਫ ਅਧੀਨ ਧਾਰਾ 376,354-D,506 IPC 4POSCO ACT ਤਹਿਤ ਮੁਕੱਦਮਾ ਦਰਜ ਕੀਤਾ ਗਿਆ