ਜਗਰਾਉ 22 ਜੁਲਾਈ (ਅਮਿਤਖੰਨਾ) ਅੱਜ ਸੀ.ਬੀ.ਐਸ ਈ ਨਵੀਂ ਦਿੱਲੀ ਵਲੋਂ ਕਲਾਸ 12ਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏੇ।ਜਿਸ ਵਿੱਚ ਸਪਰਿੰਗ ਡਿਊ ਦੇ ਵਿਿਦਆਰਥੀਆਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਜੀ ਮਾਰੀ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਕੂਲ ਦਾਨਤੀਜਾ 100 ਫੀਸਦੀ ਰਿਹਾ।ਜਿਸ ਵਿੱਚ ਜਸ਼ਨਪ੍ਰੀਤ ਸਿੰਘ 91.21% ਨੰਬਰ ਲੈ ਕੇ ਪਹਿਲੇ ਨੰਬਰ ਤੇ ਰਿਹਾ, ਅਰਸ਼ਦੀਪ ਸਿੰਘ 89% ਨਾਲ ਦੂਸਰੇ ਅਤੇ ਨਵਨੀ ਤਕੌਰ ਨੇ 87.8% ਨਾਲ ਤੀਸਰੀ ਪੋਜਿਸ਼ਨ ਹਾਸਿਲ ਕੀਤੀ।ਇਸ ਦੇ ਨਾਲ ਹੀ ਜਸਪ੍ਰੀਤ ਕੌਰ ਨੇ 86.4%, ਰਮਨਪ੍ਰੀਤ ਕੌਰ 86., ਪਰਨੀਤ ਕੌਰ 84%, ਕਰਮਿੰਦਰ ਕੌਰ 80%, ਸਿਮਰਜੀਤ ਕੌਰ 80%, ਪ੍ਰਭਦੀਪ ਸਿੰਘ 78.6% ਦੀ ਪਇੰਦਰ ਸ਼ਰਮਾਂ 78.8% ਅਤੇ ਗੁਰਨੂਰ ਕੌਰ ਨੇ 76% ਫੀਸਦੀ ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਿਵਸ਼ਿਆਂ ਵਿੱਚ ਵੀ ਵਿਿਦਆਰਥੀਆਂ ਦਾ ਰਿਜਲਟ ਬਹੁਤ ਹੀ ਸ਼ਾਨਦਾਰ ਰਿਹਾ।ਉਹਨਾਂ ਨੇ ਸਾਰੇ ਵਿਿਦਆਰਥੀਆਂ, ਅਧਿਆਪਕ ਸਾਹਿਬਾਨ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲਾਕਡਾਊਨ ਵਰਗੇ ਮੁਸ਼ਕਿਲ ਹਲਾਤਾਂ ਵਿੱਚ ਵੀ ਅਧਿਆਪਕਾਂ ਵਲੋਂ ਵਿਿਦਆਰਥੀਆਂ ਨੂੰ ਉਚੇਰੀ ਪੜਾਈ ਕਰਾਈ ਗਈ। ਜਿਸਦੇ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਾਰੇ ਅਧਿਆਪਕ ਇਸ ਸਫਲਤਾ ਲਈ ਵਧਾਈ ਦੇ ਪਾਤਰ ਹਨ।ਇਸ ਮੌਕੇ ਤੇ ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਲਖਵੀਰ ਸਿੰਘ ੳੱੁੱਪਲ, ਜਗਸੀਰ ਸ਼ਰਮਾਂ, ਅਮਨਦੀਪ ਕੌਰ ਸਚਿਨ ਗਰਗ ਆਦਿ ਅਧਿਆਪਕ ਹਾਜਿਰ ਸਨ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ ਨੇ ਕਨੇਡਾ ਤੋ ਖਾਸ ਤੌਰ ਤੇ ਆਪਣਾ ਵਧਾਈ ਸੰਦੇਸ਼ ਭੇਜਿਆ।ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਵੀ ਸਾਰੇ ਵਿਿਦਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ ਗਈ।