ਲਾਇਨਜ਼ ਕਲੱਬ ਜਗਰਾਉਂ ਮੇਨ ਦੀ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਹੋਇਆ 


ਜਗਰਾਉ 11 ਜੁਲਾਈ  (ਅਮਿਤਖੰਨਾ)ਲਾਇਨਜ਼ ਕਲੱਬ ਜਗਰਾਉਂ ਮੇਨ ਦੀ ਸਾਲ 2022-23 ਦੀ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਹੋਇਆ, ਜਿਸ ਵਿਚ ਪ੍ਰਧਾਨ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਸੈਕਟਰੀ ਲਾਇਨ ਪ੍ਰਮਿੰਦਰ ਸਿੰਘ, ਕੈਸ਼ੀਅਰ ਲਾਇਨ ਹਰਪ੍ਰੀਤ ਸਿੰਘ ਸੱਗੂ ਤੇ ਪੀ.ਆਰ.ਓ. ਲਾਇਨ ਦਵਿੰਦਰ ਸਿੰਘ ਤੂਰ ਨੂੰ ਚੁਣਿਆ ਗਿਆ | ਸਮਾਗਮ 'ਚ ਲਾਇਨ ਨਾਕੇਸ਼ ਗਰਗ, ਪੀ.ਆਰ. ਜੈਰਥ, ਰਵਿੰਦਰ ਸੱਗੜ, ਜੇ.ਐਸ. ਕਾਲੜਾ ਅਤੇ ਜੈਡ.ਸੀ. ਭੱਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਲਾਇਨ ਹਰਮਿੰਦਰ ਸਿੰਘ ਬੋਪਾਰਾਏ ਨੇ ਪਿਛਲੇ ਸਾਲ ਲਾਇਨਜ਼ ਕਲੱਬ ਵਲੋਂ ਕਰਵਾਏ ਸਮਾਜ ਸੇਵੀ ਕੰਮਾਂ 'ਤੇ ਚਾਨਣਾ ਪਾਇਆ | ਸਮਾਗਮ 'ਚ ਪਹੁੰਚੇ ਮੁੱਖ ਮਹਿਮਾਨਾਂ ਨੇ ਸ਼ਰਨਦੀਪ ਸਿੰਘ ਬੈਨੀਪਾਲ ਨੂੰ ਪ੍ਰਧਾਨਗੀ ਦੀ ਸੀਟ 'ਤੇ ਬਿਠਾਇਆ ਤੇ ਪਿੰਨ ਲਗਾ ਕੇ ਕੇ ਸਨਮਾਨ ਕੀਤਾ | ਲਾਇਨਜ਼ ਕਲੱਬ ਨਵੇਂ ਮੈਂਬਰਾਂ ਗੁਰਬਿੰਦਰ ਸਿੰਘ ਭੱਠਲ, ਭਗਵੰਤ ਸਿੰਘ, ਵਰੁਨ ਕੁਮਾਰ, ਸੰਜੀਵ ਕੁਮਾਰ ਵਰਮਾ ਅਤੇ ਸਰਬਜੀਤ ਕੌਰ ਸਿੱਧੂ ਨੌ ਵੀਂ ਸਹੁੰ ਚੁਕਾਈ ਗਈ ਇਸ ਮੌਕੇ ਲਾਇਨ ਅਮਰਿੰਦਰ ਸਿੰਘ, ਲਾਇਨ ਨਿਰਭੈ ਸਿੱਧੂ, ਲਾਇਨ ਰਾਜਿੰਦਰ ਢਿੱਲੋਂ, ਲਾਇਨ ਗੁਰਪ੍ਰੀਤ ਸਿੰਘ ਛੀਨਾ, ਲਾਇਨ ਮਹਿੰਦਰ ਸਿੰਘ ਸਿੱਧਵਾਂ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਇੰਦਰਪਾਲ ਸਿੰਘ ਢਿੱਲੋਂ, ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਲਾਇਨ ਦੀਪਇੰਦਰ ਸਿੰਘ ਭੰਡਾਰੀ, ਲਾਇਨ ਵਿਵੇਕ ਭਾਰਦਵਾਜ, ਲਾਇਨ ਨਿਰਵੈਰ ਸੋਹੀ, ਨੀਲੂ ਸੱਗੂ, ਜੇਨੀ ਬੈਨੀਪਾਲ, ਲਾਇਨ ਵਰਿੰਦਰ ਸਿੰਘ ਪਾਲੀ, ਲਾਇਨ ਜਸਜੀਤ ਮੱਲੀ ਤੇ ਲਾਇਨ ਦਿਲਰਾਜ ਪਲਾਹਾ ਆਦਿ ਹਾਜ਼ਰ ਸਨ |