ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਜਲਥਲ ਹੋ ਗਿਆ

ਹਰ ਪਾਸੇ ਪਾਣੀ ਭਰ ਜਾਣ ਕਾਰਨ ਬਾਜ਼ਾਰਾਂ ਵਿੱਚ ਸੰਨਾਟਾ ਛਾ ਗਿਆ

 ਜਗਰਾਓਂ 25 ਸਤੰਬਰ( ਅਮਿਤਖੰਨਾ ) ਅੱਜ ਸਵੇਰ ਤੋਂ ਪੈ ਰਹੀ ਲਗਾਤਾਰ ਬਰਸਾਤ ਕਾਰਨ ਸ਼ਹਿਰ ਦੇ ਸਾਰੇ ਬਾਜ਼ਾਰ ਜਲ-ਥਲ ਹੋ ਗਏ, ਜਿਸ ਕਾਰਨ ਸਵੇਰ ਤੋਂ ਸ਼ਾਮ ਤੱਕ ਬਾਜ਼ਾਰਾਂ ਵਿਚ ਸੰਨਾਟਾ ਛਾ ਗਿਆ ਅਤੇ ਬਾਜ਼ਾਰਾਂ ਵਿਚ ਦੁਕਾਨਾਂ ਖੋਲ੍ਹਣ ਆਏ ਦੁਕਾਨਦਾਰਾਂ ਦੇ ਚਿਹਰੇ ਉਦਾਸ ਨਜ਼ਰ ਆਏ। . ਮੌਸਮ 'ਚ ਆਏ ਇਕਦਮ ਬਦਲਾਅ ਕਾਰਨ ਸ਼ਨੀਵਾਰ ਸਵੇਰ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਦੂਜੇ ਪਾਸੇ ਸ਼ਹਿਰ 'ਚ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਲਈ ਮੁਸੀਬਤ ਬਣੀ ਹੋਈ ਦਿਖਾਈ ਦਿੱਤੀ | . ਸਤੰਬਰ ਮਹੀਨੇ ਵਿੱਚ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਕਾਰਨ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਵਾਪਸ ਲਿਆਉਣ ਵਿੱਚ ਮੁਸ਼ਕਲ ਪੇਸ਼ ਆਈ। ਸਥਿਤੀ ਇਹ ਸੀ ਕਿ ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਪੈ ਰਹੀ ਲਗਾਤਾਰ ਬਰਸਾਤ ਕਾਰਨ ਸ਼ਹਿਰ ਦੇ ਦੁਕਾਨਦਾਰ ਵੀ ਨਿਰਾਸ਼ ਹੋ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਪਰਤਣ ਲਈ ਮਜਬੂਰ ਹੋ ਗਏ। ਅੱਜ ਸਵੇਰ ਤੋਂ ਪਏ ਮੀਂਹ ਕਾਰਨ ਸ਼ਹਿਰ ਦੇ ਮੁੱਖ ਚੌਕਾਂ ਸਮੇਤ ਤਹਿਸੀਲ ਕੰਪਲੈਕਸ, ਝਾਂਸੀ ਰਾਣੀ ਚੌਕ, ਕਮਲ ਚੌਕ, ਸਵਾਮੀ ਨਾਰਾਇਣ ਚੌਕ, ਕੁੱਕੜ ਚੌਕ, ਪੁਰਾਣੀ ਸਬਜ਼ੀ ਮੰਡੀ ਰੋਡ, ਤਹਿਸੀਲ ਰੋਡ, ਸ਼ਿਵਾਲਾ ਰੋਡ, ਸੁਭਾਸ਼ ਗੇਟ, ਰਾਏਕੋਟ ਰੋਡ ਤੋਂ ਇਲਾਵਾ ਸ. ਪੁਰਾਣੀ ਦਾਣਾ ਮੰਡੀ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਜਨਜੀਵਨ ਠੱਪ ਹੋ ਗਿਆ ਤੇ ਲੋਕ ਘਰਾਂ 'ਚ ਹੀ ਰਹਿਣ ਲਈ ਮਜਬੂਰ ਹੋ ਗਏ, ਦੂਜੇ ਪਾਸੇ ਪਾਣੀ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਵਾਹਨ ਰੇਂਗਦੇ ਦੇਖੇ ਗਏ |