You are here

ਵਿਧਾਇਕ ਮਾਣੂੰਕੇ ਨੂੰ ਮੰਤਰੀ ਮੰਡਲ ਵਿਚ ਸਾਮਲ ਕਰਨ ਦੀ ਕੀਤੀ ਮੰਗ

ਹਠੂਰ,10,ਜੁਲਾਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਦੂਜੀ ਵਾਰ ਵੱਡੀ ਲੀਡ ਨਾਲ ਜਿੱਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਤਰੀ ਮੰਡਲ ਵਿਚ ਸਾਮਲ ਕਰਨ ਲਈ ਅੱਜ ਆਮ-ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਗੁਰਦੀਪ ਸਿੰਘ ਚਕਰ,ਯੂਥ ਆਗੂ ਗੁਰਮੀਤ ਸਿੰਘ ਖੱਤੀ ਅਤੇ ਮਨਜੀਤ ਸਿੰਘ ਜੈਦ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਗਰਾਓ ਹਲਕੇ ਵਿਚ ਆਮ-ਆਦਮੀ ਪਾਰਟੀ ਦਾ ਵੱਡਾ ਵੋਟ ਬੈਕ ਹੈ।ਜਿਸ ਕਰਕੇ ਅਸੀ ਸਮੂਹ ਇਲਾਕਾ ਨਿਵਾਸੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਇਮਾਨਦਾਰ ਅਤੇ ਵਫਾਦਾਰ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਪੰਜਾਬ ਦਾ ਮੰਤਰੀ ਨਿਯੁਕਤ ਕੀਤਾ ਜਾਵੇ ਜਿਸ ਨਾਲ ਹਲਕੇ ਦਾ ਸਰਵਪੱਖੀ ਵਿਕਾਸ ਹੋ ਸਕੇ।ਉਨ੍ਹਾ ਕਿਹਾ ਕਿ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ 2012 ਤੋ ਲੈ ਕੇ ਅੱਜ ਤੱਕ ਆਮ-ਆਦਮੀ ਪਾਰਟੀ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹੇ ਹਨ ਜਿਸ ਕਰਕੇ ਉਨ੍ਹਾ ਨੂੰ ਜਗਰਾਓ ਹਲਕੇ ਦਾ ਬੱਚਾ-ਬੱਚਾ ਜਾਣਦਾ ਹੈ ਅਤੇ ਹਰ ਵੋਟਰ ਦੇ ਦੁੱਖ-ਸੁੱਖ ਵਿਚ ਸਾਮਲ ਹੋਣ ਵਾਲੇ ਵਿਧਾਇਕ ਹਨ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਇਕਾਈ ਚਕਰ ਦੇ ਵਰਕਰ ਅਤੇ ਆਹੁਦੇਦਾਰ ਹਾਜ਼ਰ ਸਨ।