ਸਿੱਖ ਫੈਡਰੇਸ਼ਨ ਪ੍ਰਧਾਨ ਪਰਮਿੰਦਰ ਸਿੰਘ ਬੱਲ ਵੱਲੋਂ ਯੂ ਕੇ ਵਿਚ ਵੱਸਦੇ ਨੌਜਵਾਨ ਸਿੱਖਾਂ ਨੂੰ ਪੁਲੀਸ ਵਿੱਚ ਭਰਤੀ ਹੋਣ ਦੀ ਅਪੀਲ

 ਲੰਡਨ , 04 ਮਾਰਚ  (ਖਹਿਰਾ ) ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਫੈਡਰੇਸ਼ਨ ਆਗੂ ਪਰਮਿੰਦਰ ਸਿੰਘ ਬੱਲ  ਜਾਣਕਾਰੀ ਦਿੰਦੇ ਦੱਸਿਆ ਕੇ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਖੇ , ਬਿਰਿਟਿਸ਼ ਪੁਲੀਸ  ਵੱਲੋਂ ਸਿੱਖਾਂ , ਪੰਜਾਬੀਆਂ ਨੂੰ ਪੁਲੀਸ ਵਿੱਚ ਭਰਤੀ ਹੋਣ ਲਈ ਇਕ ਬੈਂਚ ਲਗਵਾਇਆ ਸੀ । ਅਜਿਹਾ ਹੋਣ ਨਾਲ ਬਰਿਟਿਸ਼  ਪੁਲੀਸ ਵਿੱਚ ਸਿੱਖ , ਪੰਜਾਬੀ ਕਮਿਊਨਿਟੀ ਨੂੰ ਸਮਾਜ ਸੇਵਾ ਦਾ ਢੁਕਵਾਂ ਸਥਾਨ ਮਿਲਣਾਂ ਹੈ । ਸਾਲਾਂ ਤੋਂ ਇਸ ਪੱਖੋਂ ਪਿੱਛੇ ਰਹਿ ਗਈਆਂ ਸਿੱਖ , ਪੰਜਾਬੀ ਅਸਾਮੀਆਂ ( ਵੈਕੇੰਸੀਜ-ਗਿਣਤੀਆਂ) ਦਾ ਪੂਰਾ ਹੋਣਾ ਹੈ , ਜੋ ਸਾਲਾਂ ਤੋਂ ਸਾਡੀ ਬਰਿਟਿਸ਼ ਸਿਸਟਮ ਤੋਂ ਮੰਗ ਰਹੀ ਹੈ । ਪਰੰਤੂ ਕੁਝ ਗੁਮਰਾਹ ਹੋਏ ਲੋਕਾਂ ਨੇ ਇਸ ਮੰਤਵ ਦੀ ਪੂਰਤੀ ਵਿੱਚ ਰੋੜੇ ਅਟਕਾਉਣੇ ਸ਼ੁਰੂ ਕੀਤੇ ਹਨ । ਬਰਿਟਿਸ਼ ਪੁਲਸ ਵਿੱਚ ਭਰਤੀ ਹੋਣਾ ਸਾਡੇ ਲਈ ਸਿਰਫ਼ ਜ਼ਰੂਰੀ ਹੀ ਨਹੀਂ ,ਸਗੋਂ ਲਾਜ਼ਮੀ ਹੈ । ਇਸ ਕੰਮ ਨੂੰ ਸਿਰੇ ਚਾੜਨਾ ਸਾਡੀਆਂ ਸੰਸਥਾਵਾਂ , ਗੁਰਦੁਆਰੇ , ਮੰਦਰਾਂ ,ਮਸਜਿਦਾਂ ਦੀ ਜ਼ੁੰਮੇਵਾਰੀ ਹੈ । ਪ੍ਰਬੰਧਕਾਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਹੋ ਕੇ ਸਿਹਯੋਗ ਦੇਣ ਅੱਤੇ ਇਸ ਕਾਰਜ ਨੂੰ ਨੇਪਰੇ   ਚਾੜਨ ਲਈ ਇਕ ਜੁਟ ਹੋਣ । ਅਪੀਲ ਹੈ ਕਿ ਪੁਲੀਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਭਰਤੀ ਹੋ ਕੇ ਸਾਨੂੰ ਆਪਣੀ ਪੂਰੀ ਨੰਮਾਇੰਦੀਗੀ ਦਾ ਹਿੱਸਾ ਹਾਸਲ ਕਰਨਾ ਚਾਹੀਦਾ ਹੈ । —- ਪਰਮਿੰਦਰ ਸਿੰਘ ਬਲ , ਯੂ ਕੇ ।