ਪੰਜਾਬ ਪੁਲਿਸ ਦਾ ਵਤੀਰਾ ਲੋਕ ਵਿਰੋਧੀ-ਜਸਦੇਵ ਲਲਤੋਂ

ਧਰਨਾਕਾਰੀ 107ਵੇਂ ਦਿਨ ਵੀ ਗਰਜ਼ੇ ਧਰਨੇ 'ਚ !
ਜਗਰਾਉਂ 7 ਜੁਲਾਈ ( ਗੁਰਕੀਰਤ ਜਗਰਾਉਂ  )  ਅੱਜ 107ਵੇਂ ਦਿਨ ਥਾਣਾ ਸਿਟੀ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ:),  ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਪੰਜਾਬ ਨੇ ਗਰੀਬ ਲੋਕਾਂ 'ਤੇ ਅੱਤਿਆਚਾਰਾਂ ਦੇ ਦਰਜ ਮਾਮਲਿਆਂ 'ਚ ਨਾਮਜ਼ਦ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ  ਅਤੇ ਪੰਜਾਬ ਸਰਕਾਰ ਦਾ ਵਤੀਰਾ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੰਘਰਸ਼ੀਲ ਲੋਕਾਂ ਦਾ ਸਬਰ ਜਿੰਨਾਂ ਮਰਜ਼ੀ ਪਰਖ ਲਵੇ ਪਰ ਕਿਰਤੀ ਲੋਕ ਇਨਸਾਫ਼ ਲੈ ਕੇ ਦਮ ਲੈਂਦੇ ਨੇ, ਇਹ ਪੰਜਾਬ ਦਾ ਇਤਿਹਾਸ ਹੈ। ਉਨਾਂ ਕਿਹਾ ਪੁਲਿਸ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਜੰਗ ਲਈ ਇਲਾਕੇ ਦੀਆਂ ਸਾਰੀਆਂ ਹੀ ਜਨਤਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ 10 ਜੁਲਾਈ ਨੂੰ ਬੁਲਾਈ ਗਈ ਹੈ। ਇਸ ਦੇ ਨਾਲ-ਨਾਲ ਲੋਕਾਂ ਦੀ ਲਾਮਬੰਦੀ ਲਈ ਇਲਾਕੇ ਦੇ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਲਾਮਿਸਾਲ ਇਕੱਠ ਕੀਤਾ ਜਾਵੇਗਾ। ਅੱਜ ਦੇ ਧਰਨੇ ਚ ਪਹੁੰਚੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਹਰੀ ਸਿੰਘ ਚਚਰਾੜੀ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਬਾਬੇਕਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਕੁਲਦੀਪ ਸਿੰਘ ਚੌਹਾਨ, ਬਲਵੀਰ ਸਿੰਘ ਸਬੱਦੀ , ਪਵਨਦੀਪ ਸਿੰਘ ਕੁਲਾਰ, ਪਰਮਜੀਤ ਸਿੰਘ ਲੋਪੋ ਨੇ ਕਿਹਾ ਕਿ 107 ਦਿਨ ਬੀਤਣ ਦੇ ਬਾਵਜੂਦ ਕੋਈ ਸੁਣਵਾਈ ਨਾਂ ਹੋਣੀ ਲੋਕਤੰਤਰਿਕਖਹੇ ਜਾਂਦੇ ਢੰਚੇ ਦੀ ਪੋਲ ਖੋਲ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਗਰੀਬਾਂ ਦੇ ਮਾਮਲਿਆਂ ਨੂੰ ਹਾਸ਼ੀਏ 'ਤੇ ਰੱਖਿਆ ਹੋਇਆ ਹੈ।
ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਨਿਆਂ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਬਿਲਕੁੱਲ ਫੇਲ਼ ਸਾਬਤ ਹੋ ਰਹੀ ਹੈ। ਉਨ੍ਹਾਂ ਆਮ ਅਦਮੀ ਦੇ ਹਲਕਾ ਵਿਧਾਇਕ ਨੂੰ ਵੀ ਗਰੀਬ ਵਿਰੋਧੀ ਦੱਸਿਆ। ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਕਾਰਨ ਮਰ ਚੁੱਕੀ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਚ ਨਿਆਂ ਵਾਸਤੇ 23 ਮਾਰਚ ਤੋਂ ਥਾਣੇ ਅੱਗੇ ਮੋਰਚਾ ਲਗਾਇਆ ਹੋਇਆ ਹੈ। ਅੱਜ 107ਵੇਂ ਦਿਨ ਧਰਨੇ ਵਿੱਚ ਨਿਹੰਗ ਚੜ੍ਤ ਸਿੰਘ ਗਗੜਾ, ਰਾਮ ਸਿੰਘ ਹਠੂਰ, ਸੋਨੀ ਜਗਰਾਉਂ ਆਦਿ ਹਾਜ਼ਰ ਸਨ।