ਧਰਮਕੋਟ ਜੁਲਾਈ 5 (ਮਨੋਜ ਕੁਮਾਰ ਨਿੱਕੂ )ਸ੍ਰੀ ਬਾਲ ਨਵ ਵੈਸ਼ਨੋ ਭਜਨ ਮੰਡਲੀ ਧਰਮਕੋਟ ਵੱਲੋ 23 ਜੁਲਾਈ ਦਿਨ ਸ਼ਨੀਵਾਰ ਨੂੰ ਸ੍ਰੀ ਮੰਦਿਰ ਠਾਕੁਰ ਦੁਆਰ ਕਲਾ ਧਰਮਕੋਟ(ਮੋਗਾ) ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਝੰਡਾ ਪੂਜਨ ਕੀਤਾ ਜਾ ਰਿਹਾ ਹੈ ਸ੍ਰੀ ਬਾਲ ਨਵ ਵੈਸ਼ਨੋ ਭਜਨ ਮੰਡਲੀ ਦੇ ਮੈਂਬਰਾਂ ਨੇ ਦੱਸਿਆ ਕਿ ਝੰਡਾ ਪੂਜਨ 10 ਵਜੇ ਸਵੇਰੇ, ਝੰਡਾ ਰਵਾਨਗੀ 12 ਵਜੇ ਦੁਪਹਿਰ, ਉਨ੍ਹਾਂ ਕਿਹਾ ਕਿ ਸੋ ਆਪ ਜੀ ਨੂੰ ਝੰਡਾ ਪੂਜਨ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਮਹਾਂਮਾਈ ਦਾ ਗੁਣਗਾਨ ਜਗਦੰਬਾ ਭਜਨ ਮੰਡਲੀ(ਭਗਤ ਸ਼ਿਵਾਨੰਦ ਜੀ) ਧਰਮਕੋਟ ਵੱਲੋਂ ਕੀਤਾ ਜਾ ਰਿਹਾ ਹੈ ਆਓ ਆਪਾਂ ਰਲ ਮਿਲ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ