ਪੇਂਡੂ ਮਜਦੂਰ ਯੂਨੀਅਨ ਦੀ ਮੀਟਿੰਗ ਹੋਈ

  ਹਠੂਰ 25 ਦਸੰਬਰ ( ਕੌਸਲ ਮੱਲਾ੍ਹ )- ਇੱਥੋ ਨਜਦੀਕੀ ਪਿੰਡ ਜੱਟਪੁਰਾ,ਮਾਣੂੰਕੇ,ਮੱਲਾ੍ਹ ਅਤੇ ਰਸੂਲਪੁਰ ਵਿਖੇ ਪੇਂਡੂ ਮਜਦੂਰ ਯੁਨੀਅਨ ਦੀਆਂ ਮੀਟਿੰਗਾਂ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਹੋਈਆਂ । ਮੀਟਿੰਗਾਂ ਵਿੱਚ ਜੀਰਾ ਵਿਖੇ ਸਰਾਬ ਫੈਕਟਰੀ ਵਿਰੁੱਧ ਚੱਲ ਰਹੇ ਧਰਨੇ ਹੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਤੋਂ ਫੈਕਟਰੀ ਜਲਦੀ ਤੋਂ ਜਲਦੀ ਬੰਦ ਕਰਨ ਦੀ ਮੰਗ ਕੀਤੀ ਗਈ ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਿਲਾ੍ਹ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਸਰਕਾਰਾਂ ਹਮੇਸਾਂ ਸਰਮਾਏਦਾਰਾਂ ਦਾ ਹੀ ਪੱਖ ਪੂਰਦੀਆਂ ਆਈਆਂ ਹਨ ,ਪਿਛਲੀਆਂ ਸਰਕਾਰਾਂ ਦੇ ਕਦਮ ਚਿੰਨਾਂ ਤੇ ਚੱਲਦਿਆਂ ਹੀ ਮਾਨ ਸਰਕਾਰ ਨੇ ਵੀ ਸਰਾਬ ਫੈਕਟਰੀ ਦੇ ਮਾਲਕ ਨੂੰ ਹਾਈਕੋਰਟ ਦੇ ਸਿੰਗਲ ਬੈੰਚ ਦੇ ਫੈਸਲੇ ਨੂੰ ਚਣੌਤੀ ਦੇਣ ਦੀ ਬਜਾਏ 20 ਕਰੋੜ ਰੁਪਏ ਰਾਹਤ ਵਜੋਂ ਮੁਆਵਜਾ ਦੇ ਕੇ ਪੱਖ ਪੂਰਿਆ ਹੈ ।ਉਹਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਤਾਂ ਸੀ ਕਿ ਇਲਾਕੇ ਦੀ ਸਿਹਤ ਅਤੇ ਵਾਤਾਵਰਨ ਨੂੰ ਪ੍ਰਦੂਸਤ ਕਰਨ ਵਾਲੀ ਫੈਕਟਰੀ ਦਾ ਲਾਈਸੰਸ ਰੱਦ ਕਰਕੇ ਉਸ ਦੇ ਮਾਲਕਾਂ ਨੂੰ ਸਲਾਖਾਂ ਪਿੱਛੇ ਸੁੱਟਦੀ ,ਜਿਸ ਨਾਲ ਇਸ ਤਰਾਂ ਦੀਆਂ ਹੋਰ ਫੈਕਟਰੀਆਂ ਦੇ ਮਾਲਕਾਂ ਨੂੰ ਵੀ ਕੰਨ ਹੁੰਦੇ । ਪਰ ਸਰਕਾਰ ਨੇ ਬਿਨਾਂ ਸੋਚੇ ਸਮਝੇ ਮਾਲਕਾਂ ਅੱਗੇ ਗੋਡੇ ਟੇਕੇ ਅਤੇ ਹਰਜਾਨਾ ਭਰ ਕੇ ਆਪਣੀ ਨੀਅਤ ਦਾ ਪ੍ਰਗਟਾਵਾ ਕਰਦਿਆਂ ਫੈਕਟਰੀ ਮਾਲਕਾਂ ਪ੍ਰਤੀ ਹਮਦਰਦੀ ਪ੍ਰਗਟ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਹੱਕ ਸੱਚ ਤੇ ਪਹਿਰਾ ਦੇਣ ਵਾਲੀਆਂ ਲੋਕ ਲਹਿਰਾਂ ਕਦੇ ਮਰਦੀਆਂ ਨਹੀਂ ।ਪੇਂਡੂ ਮਜਦੂਰ ਯੂਨੀਅਨ ਧਰਨੇ ਤੇ ਬੈਠੇ ਧਰਨਾਂਕਾਰੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ । ਹਰ ਹਾਲਤ ਵਿੱਚ ਫੈਕਟਰੀ ਨੂੰ ਬੰਦ ਕਰਵਾਇਆ ਜਾਵੇਗਾ ।ਉਹਨਾਂ ਕਿਹਾ ਕਿ ਪੇਂਡੂ ਮਜਦੂਰ ਯੂਨੀਅਨ ਧਰਨੇ ਦੀ ਹਮਾਇਤ ਤੇ 30 ਦਸੰਬਰ ਨੂੰ ਲੋਕਾਂ ਨੂੰ ਲਾਮਬੰਦ ਕਰਕੇ ਜੀਰਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣਗੇ । ਇਸ ਸਮੇਂ ਜਗਤਾਰ ਸਿੰਘ ਫੌਜੀ , ਕੁਲਵੰਤ ਸਿੰਘ ਕੰਤਾ, ਫੌਜੀ ਰੇਸਮ ਸਿੰਘ, ਦੇਸਰਾਜ ਸਿੰਘ ਅਤੇ ਤਰਸੇਮ ਸਿੰਘ ਆਦਿ ਹਾਜਿਰ ਸਨ । ਫੋਟੋ ਕੈਪਸਨ—ਮੀਟਿੰਗ ਵਿੱਚ ਹਾਜਿਰ ਪੇਂਡੂ ਮਜਦੂਰ ਯੂਨੀਅਂ ਦੇ ਆਗੂ