ਚਾਰ ਸਾਹਿਬਜਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਖੂਨਦਾਨ ਕੈਂਪ ਲਗਾਇਆ

ਮੋਤ ਦੀ ਲੜਾਈ ਲੜ ਰਹੇ ਮਰੀਜ਼ਾਂ ਲਈ ਖੂਨ-ਦਾਨੀ ਫ਼ਰਿਸ਼ਤੇ ਹਨ- ਐਸ.ਜੀ.ਪੀ.ਸੀ. ਮੈਂਬਰ ਪੋਵਾਤ, ਢਿਲੋਂ
ਲੁਧਿਆਣਾ, 25 ਦਸੰਬਰ, (ਕਰਨੈਲ ਸਿੰਘ ਐੱਮ.ਏ.)- ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 591ਵਾਂ ਮਹਾਨ ਖੂਨਦਾਨ ਕੈਂਪ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਮਲਕੀਤ ਸਿੰਘ ਅਤੇ ਹਰ ਜਤਿੰਦਰ ਸਿੰਘ ਪੋਵਾਤ ਦੇ ਸਹਿਯੋਗ ਨਾਲ ਗੁਰਦੁਆਰਾ ਚਰਨ ਕੰਵਲ ਸਾਹਿਬ, ਮਾਛੀਵਾੜਾ ਸਾਹਿਬ ਵਿਖੇ ਲਗਾਇਆ ਗਿਆ l ਇਸ ਸਮੇਂ  ਐਸ.ਜੀ.ਪੀ.ਸੀ ਮੈਂਬਰ ਹਰਜਿੰਦਰ ਕੌਰ ਪੋਵਾਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਢਿਲੋਂ ਨੇ ਸ਼ਹੀਦਾ ਦੀ ਯਾਦ ਨੂੰ ਲਗਾਏ ਗਏ ਮਹਾਨ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਕਿਹਾ ਕੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਲਈ ਖੂਨ-ਦਾਨੀ ਫ਼ਰਿਸ਼ਤੇ ਹਨ ਇਸ ਮੌਕੇ ਹਰਜਤਿੰਦਰ ਸਿੰਘ ਪੋਵਾਤ ਨੇ ਖੂਨਦਾਨ ਕਰਨ ਵਾਲਿਆ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ l ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸੇਵਾਦਾਰ ਦਲਵਿੰਦਰ ਸਿੰਘ ਆਸ਼ੂ ਨੇ ਦਸਿਆ ਖੂਨਦਾਨ ਕੈਂਪ ਦੌਰਾਨ 120 ਬੱਲਡ ਯੂਨਿਟ ਰੈਡ ਕਰਾਸ, ਸਿਵਿਲ ਹਸਪਤਾਲ ਅਤੇ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿੱਤਾ ਜਾਵੇਗਾ।ਇਸ ਮੌਕੇ ਤੇ ਅਬਜਰਵਰ ਜਸਮੇਲ ਸਿੰਘ ਬੋਂਦਲੀ,ਜੱਥੇ ਹਰਦੀਪ ਸਿੰਘ ਸਰਕਲ ਪ੍ਰਧਾਨ, ਅਵਤਾਰ ਸਿੰਘ ਕੌਂਸਲਰ, ਅਮਰੀਕ ਸਿੰਘ ਹੇੜੀਆਂ,ਜਸਪਾਲ ਸਿੰਘ ਜੱਜ, ਅੰਮ੍ਰਿਤਪਾਲ ਸਿੰਘ ਗੁਰੋਂ, ਸਰਬਜੀਤ ਸਿੰਘ ਢੰਡੇ, ਹਰਦੀਪ ਸਿੰਘ ਜੱਜ,ਸੁਖਾ ਸਿੰਘ ਹੇੜੀਆਂ, ਹਰਦੀਪ ਸਿੰਘ ਸ਼ੇਰੀਆਂ,ਰੁਪਿੰਦਰ ਸਿੰਘ, ਬਲਜੀਤ ਸਿੰਘ ਬਲੀ ਭੌਰਲਾ ਬੇਟ,ਦਿਲਬਾਗ ਸਿੰਘ, ਮਨਿੰਦਰ ਸਿੰਘ, ਗਿਰਦੌਰ ਸਿੰਘ, ਨਰਦੀਪ ਸਿੰਘ ਹਾਜ਼ਰ ਸਨ