ਸਲੇਮਪੁਰਾ ਵਿਖੇ ਸਲਾਨਾ ਜੋੜ ਮੇਲਾ ਤੇ ਭੰਡਾਰਾਂ ਕਰਵਾਇਆ ਗਿਆ

ਸਿਧਵਾਬੇਟ  , (ਡਾ ਮਨਜੀਤ ਸਿੰਘ ਲੀਲ੍ਹਾ  ) ਪੰਜਾਬ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਹਰ ਧਰਮ ਦੇ ਲੋਕ ਵਸਦੇ ਹਨ ਤੇ ਗੁਰੂਆਂ ਪੀਰਾਂ ਦੇ ਦਿਹਾੜੇ ਰਲ ਮਿਲਕੇ ਬਹੁਤ ਹੀ ਸਰਧਾ ਭਾਵਨਾ ਨਾਲ ਮਨਾਉਂਦੇ ਹਨ ਇਸੇ ਤਰ੍ਹਾਂ ਲਾਗਲੇ ਪਿੰਡ ਸਲੇਮਪੁਰਾ ਵਿਖੇ ਪੀਰ ਬਾਬਾ ਆਦਮ ਸਾਹ ਜੀ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਤੇ ਭੰਡਾਰਾਂ ਕਰਵਾਇਆ ਗਿਆ ਸਭ ਤੋ ਪਹਿਲਾਂ ਸੰਗਤਾਂ ਵੱਲੋਂ ਪੀਰ ਦੀ ਦਰਗਾਹ ਤੇ ਚਿਰਾਗ ਰੋਸਨ ਕਰਕੇ ਝੰਡੇ ਦੀ ਰਸਮ ਤੇ ਚਾਦਰ ਦੀ ਰਸਮ ਨਿਭਾਈ ਇਸ ਸਮੇਂ ਦਰਗਾਹ ਦੇ ਮੁੱਖ ਸੇਵਾਦਾਰ ਸਾਂਈ ਬਾਬਾ ਦਿਲਬਾਗ ਅਲੀ ਨੇ ਦੱਸਿਆ ਕਿ ਇਸ ਦਰਗਾਹ ਤੇ ਢੋਲ ਢਮੱਕੇ ਜਾਂ ਕੋਈ ਗਾਉਣ ਵਾਲੇ ਲਗਾਉਣ ਦੀ ਰੀਤ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਕੋਈ ਨਸਾ ਕਰਕੇ ਆਉਣ ਦੀ ਇਜਾਜ਼ਤ ਹੈ ਇਸ ਸਮੇਂ ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਗੁਰੂਆਂ ਪੀਰਾਂ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਭਾਈਚਾਰਕ ਸਾਂਝ ਵੱਧਦੀ ਹੈ, ਇਸ ਸਮੇਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ