ਸੱਚਖੰਡ ਸੰਤ ਜਸਵੀਰ ਸਿੰਘ ਖਾਲਸਾ ਦੀ ਯਾਦ 'ਚ ਕਾਲਾਮਾਲਾ ਸਾਹਿਬ ਵਿਖੇ ਵਿਸ਼ਾਲ ਖੂਨਦਾਨ ਕੈਂਪ 

 

ਮਹਿਲ ਕਲਾਂ,1 ਜੁਲਾਈ (ਡਾਕਟਰ ਸੁਖਵਿੰਦਰ /ਗੁਰਸੇਵਕ ਸੋਹੀ )- ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਲ੍ਹਾ ਛਾਪਾ ਦੀ ਸਾਲਾਨਾ ਬਰਸੀ ਮੌਕੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵੱਲੋਂ 17 ਵਾਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਉੱਘੇ ਕਮਿਊਨਿਸਟ ਆਗੂ ਕਾਮਰੇਡ ਪ੍ਰੀਤਮ ਸਿੰਘ ਦਰਦੀ ਅਤੇ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ:ਪਰਮਜੀਤ ਸਿੰਘ ਸਰੋਆ ਸਕੱਤਰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ  ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਖ਼ੂਨਦਾਨ ਇੱਕ ਉੱਤਮ ਦਾਨ ਹੈ,ਐਮਰਜੈਂਸੀ ਸਮੇਂ ਖ਼ੂਨਦਾਨ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਉਨ੍ਹਾਂ ਖ਼ੂਨਦਾਨ ਦੀ ਇਸ ਮੁਹਿੰਮ ਨੂੰ ਗ੍ਰਾਮ ਪੰਚਾਇਤਾਂ,ਯੂਥ ਕਲੱਬਾਂ, ਨੂੰ ਸਹਿਯੋਗ ਦੇ ਕੇ ਅੱਗੇ ਲੈ ਜਾਣ ਦੀ ਅਪੀਲ ਕੀਤੀ।  ਕਲੱਬ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਲੱਬ ਵੱਲੋਂ  ਵਿੱਢੀ ਇਸ ਮੁਹਿੰਮ ਤਹਿਤ ਪਿੰਡ ਪਿੰਡ ਕੈਂਪ ਲਗਾ ਕੇ ਇਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਨੂੰ ਖੂਨਦਾਨੀਆਂ ਵਲੋਂ 51 ਯੂਨਿਟ ਖੂਨਦਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡਾ: ਸਰੋਆ,ਕਾਮਰੇਡ ਦਰਦੀ,ਸਮੇਤ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ  ਗਿਆ। ਇਸ ਮੌਕੇ ਜਥੇ: ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇ: ਅਜਮੇਰ ਸਿੰਘ ਮਹਿਲ ਕਲਾਂ,ਬੇਅੰਤ ਸਿੰਘ ਸੇਖੋਂ,ਚੇਅਰਮੈਨ ਅਵਤਾਰ ਸਿੰਘ ਅਣਖੀ,ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਸੁਖਵਿੰਦਰ ਸਿੰਘ ਸੋਨੀ,ਕਾਨੂੰਗੋ ਉਜਾਗਰ ਸਿੰਘ ਛਾਪਾ,ਪ੍ਰਧਾਨ ਨਾਜ਼ਰ ਸਿੰਘ, ਬਾਬਾ ਸੁਰਜੀਤ ਸਿੰਘ ਭਿੰਡਰਾਂ,ਜਥੇ: ਮਨਜੀਤ ਸਿੰਘ ਲੋਹਟਬੱਧੀ, ਭਾਈ ਜਸਵੀਰ ਸਿੰਘ ਹੈਡ ਗਰੰਥੀ, ਜਥੇ: ਮੁਖਤਿਆਰ ਸਿੰਘ ਛਾਪਾ,ਸਰਬਜੀਤ ਸਿੰਘ ਸ਼ੰਭੂ, ਨੰਬਰਦਾਰ ਗੁਰਮੁੱਖ ਹਮੀਦੀ ,ਡਾ: ਜਗਰਾਜ ਸਿੰਘ ਮੂੰਮ,ਸੁਖਵੀਰ ਸਿੰਘ ਜਗਦੇ,ਸ਼ੇਰ ਸਿੰਘ ਰਵੀ,ਰਮਨਦੀਪ ਸਿੰਘ ਠੁੱਲੀਵਾਲ, ਮੇਘ ਰਾਜ ਜੋਸ਼ੀ,ਬਲਵੰਤ ਸਿੰਘ ਚੁਹਾਣਕੇ,ਗਗਨਦੀਪ ਸਿੰਘ ਛਾਪਾ ,ਪਰਦੀਪ ਸਿੰਘ ਚਹਿਲ,ਜਗਸੀਰ ਸਿੰਘ ਸਹਿਜੜਾ, ਪਰਦੀਪ ਸਿੰਘ ਲੋਹਗੜ੍ਹ , ਅਮਨਦੀਪ ਸਿੰਘ ਛਾਪਾ,ਗੁਰਦੀਪ ਸਿੰਘ ਬਾਬਾ, ਬਲਜੀਤ ਸਿੰਘ ਪੰਡੋਰੀ,ਬੀਬੀ ਪਰਮਜੀਤ ਕੌਰ ਭੱਠਲ, ਗੁਰਮੇਲ ਸਿੰਘ ਮੱਲੀਆਂ,ਬਾਬਾ ਗੁਰਨਾਮ ਸਿੰਘ ਯੋਗੀ,ਬਾਬਾ ਬਖ਼ਸ਼ੀਸ਼ ਸਿੰਘ ਕਸਬਾ ਆਦਿ  ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ