ਹਠੂਰ,5,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਦੋ ਮਹੀਨਿਆ ਤੋ ਸੜਕ ਦੇ ਕਿਨਾਰੇ ਖੜ੍ਹਾ ਰੂਲਰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ (ਮੱਲ੍ਹਾ)ਦੇ ਸਰਪ੍ਰਸਤ ਡਾਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਅਸੀ ਪੰਜਾਬ ਮੰਡੀਕਰਨ ਬੋਰਡ ਨੂੰ ਅਨੇਕਾ ਵਾਰ ਸੂਚਿੱਤ ਕਰ ਚੁੱਕੇ ਹਾਂ ਕਿ ਪਿੰਡ ਰਸੂਲਪੁਰ ਤੋ ਪਿੰਡ ਡੱਲਾ ਵਾਲੀ ਲੰਿਕ ਸੜਕ ਦੇ ਕਿਨਾਰੇ ਖੜ੍ਹਾ ਰੂਲਰ ਸੜਕ ਤੋ ਦੂਰ ਕੀਤਾ ਜਾਵੇ ਪਰ ਸਾਡੀ ਕਿਸੇ ਨੇ ਵੀ ਇਸ ਸਮੱਸਿਆ ਵੱਲੋ ਧਿਆਨ ਨਹੀ ਦਿੱਤਾ,ਜਦਕਿ ਰੂਲਰ ਲੋਕਾ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।ਉਨ੍ਹਾ ਦੱਸਿਆ ਕਿ ਇਸ ਰੂਲਰ ਦਾ ਇੱਕ ਟਾਇਰ ਕੱਚੇ ਹੈ ਅਤੇ ਦੂਜਾ ਟਾਇਰ ਸੜਕ ਤੇ ਖੜ੍ਹਾ ਹੈ ਜੋ ਰਾਤ ਸਮੇਂ ਕਿਸੇ ਦੀ ਵੀ ਜਾਨ ਲੈ ਸਕਦਾ ਹੈ।ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ ਦੇ ਮੈਬਰਾ ਅਤੇ ਆਹੁਦੇਦਾਰਾ ਨੇ ਪੰਜਾਬ ਮੰਡੀਕਰਨ ਬੋਰਡ ਨੂੰ ਬੇਨਤੀ ਕੀਤੀ ਕਿ ਸੜਕ ਤੇ ਖੜ੍ਹੇ ਰੂਲਰ ਨੂੰ ਕਿਸੇ ਖਾਲੀ ਜਗ੍ਹਾ ਤੇ ਖੜ੍ਹਾ ਕੀਤਾ ਜਾਵੇ।ਇਸ ਸਬੰਧੀ ਜਦੋ ਸੜਕ ਬਣਾਉਣ ਵਾਲੇ ਠੇਕੇਦਾਰ ਭਗਵਾਨ ਦਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਲਦੀ ਹੀ ਰੂਲਰ ਨੂੰ ਸੜਕ ਤੇ ਹਟਾ ਦਿੱਤਾ ਜਾਵੇਗਾ।