ਸਿੱਧਵਾਂ ਬੇਟ ( ਡਾ ਮਨਜੀਤ ਸਿੰਘ ਲੀਲਾ ) ਆਂਗਣਵਾੜੀ ਕੇਂਦਰ ਸਿੱਧਵਾਂ ਬੇਟ ਵਿਖੇ ਵਿਸ਼ਵ ਨਸ਼ਾ ਮੁਕਤੀ ਦਿਵਸ ਮਨਾਇਆ ਗਿਆ। ਇਸ ਮੌਕੇ ਹੋਮਿਓਪੈਥਿਕ ਮੈਡੀਕਲ ਅਫਸਰ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸਿੱਧਵਾਂ ਬੇਟ ਡਾ: ਰਿਚਾ ਭਾਰਦਵਾਜ ਨੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਨਸ਼ਿਆਂ ਦੀ ਸਥਿਤੀ ਬਾਰੇ ਜਾਗਰੂਕ ਕੀਤਾ।
ਉਹਨਾ ਨੇ ਕਿਸੇ ਅਜਿਹੇ ਵਿਅਕਤੀ ਦੇ ਲੱਛਣਾਂ ਦਾ ਵਰਣਨ ਕੀਤਾ ਜਿਵੇਂ ਕਿ ਗੁੱਸਾ ਅਤੇ ਚਿੜਚਿੜਾਪਨ, ਸਮਾਜਿਕਤਾ ਤੋਂ ਪਰਹੇਜ਼, ਮੂਡ ਸਵਿੰਗ, ਇਨਸੌਮਨੀਆ ਅਤੇ ਭੁੱਖ ਨਾ ਲੱਗਣਾ ਆਦਿ। ਕੋਈ ਵੀ ਵਿਅਕਤੀ ਜੋ ਉੱਪਰ ਦੱਸੇ ਲੱਛਣਾਂ ਦੇ ਨਾਲ ਪੇਸ਼ ਕਰਦਾ ਹੈ, ਦੇਖਭਾਲ ਲਈ ਨਜ਼ਦੀਕੀ ਡਾਕਟਰੀ ਸਹੂਲਤ ਨਾਲ ਸੰਪਰਕ ਕਰਨਾ ਚਾਹੀਦਾ ਹੈ, ਇਸ ਵਿਚ ਹੋਮਿਓਪੈਥਿਕ ਦਵਾਇਆ ਵੀ ਕਾਫੀ ਲਾਭਕਾਰੀ ਹਨ ਅਤੇ ਨਾਲ ਹੀ ਇਹਨਾ ਦਵਾਇਆ ਦਾ ਕੋਈ ਸਾਇਡ ਇਫੈਕਟ ਨਹੀ ਹੈ। ਇਸ ਬਿਮਾਰੀ ਨੂੰ ਜੜੋਂ੍ਹ ਖ਼ਤਮ ਕਰਨ ਲਈ ਸਮਾਜ ਨੂੰ ਸਿਹਤ ਸੰਭਾਲ ਪ੍ਰਦਾਤਾਵਾਂ ਦੇ ਨਾਲ ਅੱਗੇ ਆਉਣ ਦੀ ਲੋੜ ਹੈ। ਉਹਨਾ ਨੇ ਪਰਿਵਾਰਾਂ ਨੂੰ ਇੱਕ ਸਹਾਰਾ ਬਣ ਕੇ ਇਸ ਦੇ ਖਾਤਮੇ ਵਿੱਚ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।