ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਵਿਸ਼ੇਸ਼ ਤੌਰ ਤੇ ਪੱੁਜ ਕੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ।ਇਸ ਬਾਬਾ ਲੱਖਾ ਸਿੰਘ ਜੀ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਹਰਿਆ-ਭਰਿਆ,ਕੁਦਰਤੀ ਸੰਤਲੁਨ ਨੂੰ ਬਣਾਈ ਰੱਖਣ ਲਈ ਵੱਧ-ਵੱਧ ਬੂਟੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਵਾਤਵਰਣ ਗੰਧਲਾ ਹੰੁਦਾ ਜਾ ਰਿਹਾ ਹੈ ਇਸ ਲਈ ਹਰ ੱਿੲੱਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਰੱੁਖ ਲਗਾਉ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਵਰਣ ਨੂੰ ਬਚਾਵੇ।ਇਸ ਬਾਬਾ ਲੱਖਾ ਜੀ ਵਲੋ ਪਿੰਡ ਨੂੰ 2000 ਬੂਟੇ ਦਿੱਤੇ ਤੇ ਕਿਹਾ ਕਿ ਪਿੰਡ ਨੂੰ ਹਰਿਆਵਲ ਬਣਾਉ ਬੂਟਿਆਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।ਇਸ ਸਮੇ ਪਰਮਜੀਤ ਕੌਰ ਵਲੋ ਪਿੰਡ ਵਿੱਚ ਬੂਟੇ ਲਗਾਉਣ ਲਈ 51000 ਰੁਪਏ ਦੀ ਮੱਦਦ ਦਿੱਤੀ ਗਈ।ਇਸ ਸਮੇ ਸਰਪੰਚ ਸਿੰਕਦਰ ਸਿੰਘ,ਮਨਦੀਪ ਸਿੰਘ ਬਿੱਟੂ,ਮਲਕੀਤ ਸਿੰਘ ਲੁੱਗਾ,ਸੂਬੇਦਾਰ ਬਲਦੇਵ ਸਿੰਘ,ਅਵਤਾਰ ਸਿੰਘ,ਗਗਨੀ ਤੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਰ ਸਨ।