ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਕੇਂਦਰੀ ਖੇਡ ਮੰਤਰੀ ਕਿਰਨ ਰੇਜੂ ਨਾਲ ਮੁਲਕਾਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਹਲਕਾ ਜਗਰਾਉ ਤੋ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਨੇ ਅੱਜ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਰਿਨ ਰੇਜੂ ਨੂੰ ਮਿਲੇ ਅਤੇ ਜਗਰਾਉ ਲਈ ਲਾਲ ਲਾਜਪਤ ਰਾਏ ਦੇ ਨਾਮ ਤੇ ਸਟੇਡੀਅਮ ਦੀ ਮੰਗ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਮਾਣੰੂਕੇ ਨੇ ਦੱਸਿਆ ਕਿ ਜਗਰਾਉ 'ਚ ਕੋਈ ਵੀ ਸਟੇਡੀਅਮ ਨਹੀ ਹੈ।ਇਹ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਸ਼ਹਿਰ ਹੈ ਇਸ ਲਈ ਕੇਂਦਰ ਵੱਲੋ ਇਸ ਸ਼ਹਿਰ ਨੂੰ ਸਟੇਡੀਅਮ ਲਈ ਵਿਸ਼ੇਸ਼ ਗ੍ਰਾਟ ਦਿੱਤੀ ਜਾਵੇ।ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਤੁਸੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋ ਬਚਾਉਣਾ ਹੈ ਤਾਂ ਖੇਡਾਂ ਨੂੰ ਵੱਧ ਤੋ ਵੱਧ ਪ੍ਰਫਲਿਤ ਕੀਤਾ ਜਾਵੇ। ਤੇ ਇਸ ਲਈ ਵਿਸ਼ੇਸ ਰਣਨੀਤੀ ਤਿਆਰ ਕੀਤੀ ਜਾਵੇ। ਬੀਬੀ ਮਾਣੰੂਕੇ ਨੇ ਕਿਹਾ ਖੇਡ ਮੰਤਰੀ ਨੂੰ ਅਪੀਲ ਕੀਤੀ ਕਿ ਕੌਮਾਤਰੀ ਖਿਡਾਰਣ ਹਿਮਾ ਦਾਸ ਨੇ ਅਧੀ ਦਰਜਨ ਦੇ ਕਰੀਬ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਭਾਰਤ ਦਾ ਨਾਮ ਉਚਾ ਕੀਤਾ ਇਸ ਲਈ ਇਸ ਖਿਡਾਰਣ ਨੂੰ ਕੇਂਦਰ ਸਰਕਾਰ ਵੱਲੋ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੜਕੀਆਂ ਦੇ ਹੌਸਲੇ ਬਲੰਦ ਹੋ ਸਕਣ।ਇਸ ਮੌਕੇ ਪੋ੍ਰ:ਸੁਖਵਿੰਧਰ ਸਿੰਘ ਸੱੁਖੀ ਵੀ ਹਾਜ਼ਰ ਸਨ।