ਲੋਕ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ  ਜਗਰਾਉਂ

(ਅਮਿਤ ਖੰਨਾ  )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਐੱਸ ਪੀ ਐੱਸ ਹਾਸਪੀਟਲ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਦਿਲ, ਪੇਟ, ਜਿਗਰ, ਹੱਡੀਆਂ, ਜੋੜਾਂ ਅਤੇ ਬੱਚਿਆਂ ਦੇ ਰੋਗਾਂ ਦਾ ਮਲਟੀ ਸਪੈਸ਼ਲਿਸਟ ਮੁਫ਼ਤ ਜਾਂਚ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਸਾਹਮਣੇ ਰੇਲਵੇ ਸਟੇਸ਼ਨ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਸਰਪ੍ਰਸਤ ਰਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਬਹੁਤ ਪੁੰਨ ਦਾ ਕੰਮ ਹੈ ਜਿਹੜਾ ਕਿ ਸੁਸਾਇਟੀ ਬਖ਼ੂਬੀ ਕਰ ਰਹੀ ਹੈ। ਕੈਂਪ ਵਿਚ ਸਤਿਗੁਰ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਤੋਂ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਸ਼ਗੁਨ ਵਾਲੀਆ, ਪੇਟ ਦੀਆਂ ਬਿਮਾਰੀਆਂ ਦੇ ਡਾਕਟਰ ਪੁਨੀਤ ਧੀਮਾਨ, ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਹਰਮਨਦੀਪ ਸਿੰਘ, ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਗੁਰਜਿੰਦਰ ਪਾਲ ਡਾਕਟਰਾਂ ਨੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਹੀ ਖਾਣਾ ਖਾਣ ਦੀ ਸਲਾਹ ਵੀ ਦਿੱਤੀ। ਕੈਂਪ ਵਿਚ ਮਰੀਜ਼ਾਂ ਨੂੰ ਦਵਾਈਆਂ ਫ਼ਰੀ ਦੇਣ ਦੇ ਨਾਲ 35 ਮਰੀਜ਼ਾਂ ਦੀ ਈ ਸੀ ਜੀ, 65 ਮਰੀਜ਼ਾਂ ਦਾ ਸ਼ੂਗਰ ਟੈੱਸਟ ਅਤੇ 78 ਮਰੀਜ਼ਾਂ ਦੀ ਬੀ ਐੱਮ ਡੀ ਟੈੱਸਟ ਵੀ ਫ਼ਰੀ ਵਿਚ ਕੀਤਾ ਗਿਆ। ਇਸ ਮੌਕੇ ਰਾਜਿੰਦਰ ਜੈਨ ਕਾਕਾ, ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਵਿਨੋਦ ਬਾਂਸਲ, ਪ੍ਰਸ਼ੋਤਮ ਅਗਰਵਾਲ, ਕੈਪਟਨ ਨਰੇਸ਼ ਵਰਮਾ, ਕੰਵਲ ਕੱਕੜ, ਆਰ ਕੇ ਗੋਇਲ, ਪ੍ਰੇਮ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ ਵਾਈਸ ਚੇਅਰਮੈਨ, ਪ੍ਰਵੀਨ ਮਿੱਤਲ, ਕਪਿਲ ਸ਼ਰਮਾ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਜਸਵੰਤ ਸਿੰਘ ਸਮੇਤ ਅਪੋਲੋ ਹਸਤਪਾਲ ਦੇ ਅਸ਼ਵਨੀ ਕੁਮਾਰ, ਅਨੀਸ਼ ਮੋਹਰੀ, ਰਜਨੀਸ਼ ਪਾਲ ਡੋਗਰਾ, ਸਲੋਨੀ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।