ਆਪ ਦੇ ਸਰਗਰਮ ਆਗੂ ਸਮੇਤ ਪੰਜਾ ਵਿਅਕਤੀਆਂ ਨੂੰ ਹੋਈ  1 ਸਾਲ ਦੀ ਸਜ਼ਾ 5.5 ਹਜ਼ਾਰ ਰੁਪਏ ਜੁਰਮਾਨਾ 

ਮਾਮਲਾ ਭਗਵੰਤ ਮਾਨ ਦੇ ਗੰਨਮੈਨ ਵੱਲੋਂ ਦਰਜ ਕਰਵਾਏ ਮੁਕੱਦਮੇ ਦਾ                                 

ਬਰਨਾਲਾ /ਮਹਿਲ ਕਲਾਂ 28 ਅਕਤੂਬਰ (ਗੁਰਸੇਵਕ ਸਿੰਘ ਸੋਹੀ ) ਪਿਛਲੇ ਸਮੇਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਸ ਕਾਕਾ ਸਿੰਘ ਪੰਡੋਰੀ ਦੀ ਹੋਈ ਮੌਤ ਤੋਂ 13 ਅਗਸਤ 2018 ਨੂੰ ਅੰਤਮ ਸੰਸਕਾਰ ਮੌਕੇ ਪਿੰਡ ਪੰਡੋਰੀ ਵਿਖੇ ਉਸ ਸਮੇਂ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਸਨ ।ਪਰ ਵਿਧਾਇਕ ਦੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਜਦੋਂ ਭਗਵੰਤ ਮਾਨ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਪਰਤਣ ਲੱਗੀ ਤਾਂ ਮੌਕੇ ਤੇ ਹੀ ਹਾਜ਼ਰ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਗਗਨ ਸਰਾਂ ਕੁਰੜ ,ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ, ਪਰਗਟ ਸਿੰਘ ਮਹਿਲ ਖੁਰਦ ,ਕਰਮ ਸਿੰਘ ਉੱਪਲ ਹਰਦਾਸਪੁਰਾ ਅਤੇ ਅਮਨਦੀਪ ਸਿੰਘ ਟੱਲੇਵਾਲ ਨੇ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਗੰਨਮੈਨ ਨੇ ਰੋਕ ਦਿੱਤਾ।  ਇਸ ਉਪਰੰਤ ਉਕਤ ਵਿਅਕਤੀਆਂ ਦਿ ਭਗਵੰਤ ਮਾਨ ਦੇ ਗੰਨਮੈਨਾ ਨਾਲ ਕਾਫੀ ਤਕਰਾਰਬਾਜ਼ੀ ਵੀ ਹੋਈ । ਘਟਨਾ ਤੋਂ ਬਾਅਦ ਹਾਜ਼ਰ ਲੋਕਾਂ ਨੇ  ਮਾਮਲੇ ਨੂੰ ਸ਼ਾਂਤ ਕਰਵਾਇਆ ਜਿਸ ਤੋ ਬਾਅਦ ਭਗਵੰਤ ਮਾਨ ਦੇ ਇਕ ਸੁਰੱਖਿਆ ਕਰਮੀ ਲਖਵੀਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਮਰਦਾਂਹੇੜੀ ਥਾਣਾ ਸਮਾਣਾ ਜ਼ਿਲ੍ਹਾ ਪਟਿਆਲਾ ਬਿਆਨਾਂ ਦੇ ਆਧਾਰ ਤੇ ਉਕਤ ਪੰਜਾਂ ਵਿਅਕਤੀਆਂ ਖ਼ਿਲਾਫ਼ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਨੰਬਰ 0070 ਮਿਤੀ 13 ਅਗਸਤ 2018 ਆਈ ਪੀ ਸੀ ਧਾਰਾ 353.186.341.147.149.ਤਹਿਤ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਮਾਣਯੋਗ ਜੱਜ ਕਪਿਲ ਦੇਵ ਸਿੰਗਲਾ ਨੇ ਦੋਸਾਂ ਦਾ ਸਾਹਮਣਾ ਕਰ ਰਹੇ ਉਕਤ ਪੰਜਾਂ ਵਿਅਕਤੀਆਂ ਨੂੰ ਦੋ ਧਰਾਵਾਂ ਤਹਿਤ ਇੱਕ ਇੱਕ ਸਾਲ ਦੀ ਸਜ਼ਾ ਅਤੇ ਇਕ ਧਾਰਾ ਤਹਿਤ ਤਿੰਨ ਮਹੀਨਿਆਂ ਦੀ ਸਜ਼ਾ ਅਤੇ ਪੰਜ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਸੁਣਾਇਆ ਗਿਆ ਹੈ। ਮਾਨਯੋਗ ਅਦਾਲਤ ਨੇ ਉਕਤ ਵਿਅਕਤੀਆਂ ਨੂੰ ਮੌਕੇ ਤੇ ਹੀ ਜ਼ਮਾਨਤ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਕੇਸ ਸਬੰਧੀ ਭਗਵੰਤ ਮਾਨ ਨਾਲ ਉਕਤ ਵਿਅਕਤੀਆਂ ਦਿ ਸਮਝੌਤਾ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਮਾਮਲੇ ਨੂੰ ਹੱਲ ਕਰਨ ਸਬੰਧੀ ਵਿਧਾਇਕ ਕੁਲਵੰਤ ਪੰਡੋਰੀ ਦੇ ਖੇਮੇ ਵਿਚ ਸਮਝੌਤਾ ਕਰਵਾਉਣ ਦੀਆਂ ਗੱਲਾਂ ਚੱਲੀਆਂ ।ਪਰ ਮਸਲੇ ਨੂੰ ਹੱਲ ਕਰਨ ਲਈ ਕੋਈ ਗੱਲ ਸਿਰੇ ਨਾ ਚੜ੍ਹੀ ਆਖ਼ਰ ਨੂੰ ਇਹ ਮੁਕੱਦਮਾ ਆਪਣੇ ਅੰਜਾਮ ਤੱਕ ਪੁੱਜ ਚੁੱਕਿਆ ਸੀ।

ਜਿਕਰਯੋਗ ਹੈ ਕਿ ਨਿਰਮਲ ਸਿੰਘ ਨਿੰਮਾ ਹੋਣ ਕਾਂਗਰਸ ਦੇ ਬਲਾਕ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪਰਗਟ ਸਿੰਘ ਮਹਿਲ ਖੁਰਦ ਮੁਕੱਦਮਾ ਦਰਜ ਹੋਣ ਤੋਂ ਬਾਅਦ ਵਿਧਾਇਕ ਨਾਲੋਂ ਦੂਰੀ ਬਣਾ ਕੇ ਚੱਲ ਰਹੇ ਸੀ। ਪਰ ਹੁਣ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਸਮੇਂ ਵਿਧਾਇਕ ਕੁਲਵੰਤ ਪੰਡੋਰੀ ਨਾਲ ਸੁਲ੍ਹਾ ਸਫ਼ਾਈ ਕਰਕੇ ਮੁੜ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਵਜੋਂ ਸੇਵਾਵਾਂ ਨੂੰ ਦੇ ਆ ਰਹੇ ਹਨ। ਜਦਕਿ ਗਗਨ ਸਰਾਂ ,ਕਰਮਜੀਤ ਸਿੰਘ ਉੱਪਲ ,ਅਮਨਦੀਪ ਸਿੰਘ ਪਹਿਲਾਂ ਹੀ ਸੁਖਪਾਲ ਖਹਿਰਾ ਨਾਲ ਕੰਮ ਕਰਦੇ ਆ ਰਹੇ ਹਨ।  ਇਲਾਕੇ ਅੰਦਰ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੀ ਖੂਬ ਚਰਚਾ ਹੋ ਰਹੀ ਹੈ।