ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 249ਵੇਂ ਦਿਨ ਪਿੰਡ ਨਾਰੰਗਵਾਲ ਕਲਾਂ ਨੇ ਹਾਜ਼ਰੀ ਭਰੀ

  ਸਾਡੇ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਵਾਰਨ ਦੀ ਕੀ ਲੋੜ ਸੀ ਜੇ ਸਿੱਖ ਆਜ਼ਾਦ ਰਹਿਣਾ ਹੀ ਨਹੀਂ ਚਾਹੁੰਦੇ -ਦੇਵ ਸਰਾਭਾ  

ਸਰਾਭਾ 28 ਅਕਤੂਬਰ  ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 249ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਗ਼ਦਰੀ ਬਾਬਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਜੀ ਦੇ ਜੱਦੀ ਪਿੰਡ ਨਾਰੰਗਵਾਲ ਕਲਾਂ ਤੋਂ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਮਨਮੋਹਣ ਸਿੰਘ ਨਾਰੰਗਵਾਲ ਕਲਾਂ, ਤੇਜਿੰਦਰ ਸਿੰਘ ਨਾਰੰਗਵਾਲ ਕਲਾਂ, ਬਿੱਕਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਿੱਖ ਕੌਮ ਭਾਵੇਂ ਪੂਰੀ ਦੁਨੀਆਂ ਤੇ ਘੱਟ ਗਿਣਤੀ ਹੈ ਪਰ ਹੱਕਾਂ ਲਈ ਕੁਰਬਾਨੀ ਦੇਣ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਕੌਮ ਹੈ।ਭਾਵੇਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਫ਼ਾਂਸੀਆਂ ਤੇ ਚੜ੍ਹੇ,ਜੇਲ੍ਹਾਂ 'ਚ ਉਮਰ ਕੈਦਾਂ ਵੀ ਸਿੱਖ ਕੌਮ ਨੇ ਕੱਟੀਆਂ।ਇਤਿਹਾਸ ਗਵਾਹ ਹੈ ਕਿ ਹਿੰਦੂਆਂ ਦੀ ਡੁੱਬਦੀ ਬੇੜੀ  ਸਾਡੇ ਗੁਰੂਆਂ ਨੇ ਬਚਾਈ,ਭਾਰਤ ਚੋਂ ਗੋਰਿਆਂ ਨੂੰ ਬਾਹਰ ਕੱਢਣ ਲਈ ਸਭ ਤੋਂ ਵੱਡਾ ਕੁਰਬਾਨੀ   ਵੀ ਸਿੱਖ ਕੌਮ ਦਾ ਹੈ।ਅੱਜ ਆਰਐਸਐਸ ਦੇ ਏਜੰਡੇ ਤੇ ਚੱਲਣ ਵਾਲੀ ਭਾਜਪਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਪਰ ਉਹ ਭੁੱਲ ਗਈ ਕੇ ਭਾਰਤ ਸਿਰਫ਼ ਕੱਲਾ ਹਿੰਦੂਆਂ ਦਾ ਨਹੀਂ ਜਦ ਕਿ ਹੋਰ ਵੀ ਵੱਖ ਵੱਖ ਕੌਮਾਂ ਇੱਥੇ ਵੱਸਦੀਆਂ ਹਨ ।ਜਿਨ੍ਹਾਂ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ  ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਿਵੇਂ ਅੱਜ ਭਾਰਤ 'ਚ ਹਿੰਦੂਤਵੀ ਲੀਡਰ ਘੱਟ ਗਿਣਤੀ ਕੌਮਾਂ ਤੇ ਅੱਤਿਆਚਾਰ ਕਰਦੇ ਹਨ ਉਸ ਹਿਸਾਬ ਨਾਲ ਤਾਂ ਹਿੰਦੂ ਰਾਸ਼ਟਰ ਬਣਨਾ ਤਾਂ ਦੂਰ ਦੀ ਗੱਲ ਹਿੰਦੂਆਂ ਨੂੰ  ਭਾਰਤ ਵਿੱਚ ਰਹਿਣਾ ਵੀ ਔਖਾ ਹੋ ਜਾਵੇਗਾ। ਜਿਨ੍ਹਾਂ ਸਰਕਾਰਾਂ ਦੇ ਰਾਜ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਹੋਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਬੰਦੀ ਸਿੰਘ ਜੇਲ੍ਹਾਂ ਵਿਚ ਧੱਕੇ ਨਾਲ ਬੰਦ ਕੀਤੇ ਹੋਣ ਉਸ ਦੇਸ਼ ਦਾ ਰੱਬ ਰਾਖਾ। ਉਨ੍ਹਾਂ ਅੱਗੇ ਆਖਿਆ ਕਿ  ਅੱਜ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਉਹ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ ।ਪਰ ਸਿੱਖ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਓਨਾ ਹੀ ਅੰਗਰੇਜ਼ਾਂ ਕੋਲ ਜਾ ਕੇ ਗੁਲਾਮੀ ਕਾਰ ਨੂੰ ਤਿਆਰ ਹਨ ਜਿਨ੍ਹਾਂ ਦੇ ਕਦੇ ਉਹ ਗੁਲਾਮ ਰਹੇ ਹਨ। ਫਿਰ ਕੀ ਲੋੜ ਸੀ ਸਾਡੇ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਵਾਰਨ ਦੀ ਕੀ ਲੋੜ ਸੀ ਜੇ ਸਿੱਖ ਆਜ਼ਾਦ ਰਹਿਣਾ ਹੀ ਨਹੀਂ ਚਾਹੁੰਦੇ। ਹਾਲੇ ਵੀ ਮੌਕਾ ਹੈ ਕਿ ਆਪਣੀ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ ਤੇ ਇਕੱਠੇ ਹੋਵੋ ਤਾਂ ਜੋ ਪੰਜਾਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਜੋ ਹਾਲੇ ਵੀ ਜਾਰੀ ਹਨ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ । ਸਾਡੀ ਕੌਮ ਦੇ ਜੁਝਾਰੂ ਬੰਦੀ ਸਿੰਘ ਜੋ ਸਮੁੱਚੀ ਕੌਮ ਦੀ ਖਾਤਰ ਅੱਜ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਰਕਾਰਾਂ ਰਿਹਾਅ ਨਹੀਂ ਕਰ ਰਹੀਆਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੇ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਸਮੁੱਚੀ ਕੌਮ ਨੂੰ ਵਾਰ ਵਾਰ ਅਪੀਲਾਂ ਦਲੀਲਾਂ ਕਰਦੇ ਆ ਰਹੇ ਹਾਂ ਕਿ ਘਰਾਂ ਤੋਂ ਬਾਹਰ ਨਿਕਲੋ ਤਾਂ ਜੋ ਸਮੁੱਚੀ ਕੌਮ ਦੀਆਂ ਹੱਕਾਂ ਜਲਦ ਫਤਿਹ ਕਰ ਸਕੀਏ ਉੱਥੇ ਹੀ ਅਸੀਂ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਹਰ ਰੋਜ਼ ਅਰਦਾਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਜ਼ਰੂਰ ਕਰਿਆ ਕਰਨ ਤਾਂ ਜੋ ਅਕਾਲ ਪੁਰਖ ਦੀ ਦਿਆ ਮਿਹਰ ਦੇ ਨਾਲ ਸਾਡੇ ਜੁਝਾਰੂ ਸਿੰਘ ਜਲਦ ਰਿਹਾਅ ਹੋ ਸਕਣ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ,ਡੋਗਰ ਸਿੰਘ ਟੂਸੇ,ਸਤਵੰਤ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ, ਗੁਰਜੰਟ ਸਿੰਘ ਟੂਸੇ,ਕੁਲਵਿੰਦਰ ਸਿੰਘ ਬੌਬੀ ਸਹਿਜਾਦ,ਨਿਰਭੈ ਸਿੰਘ ਅੱਬੂਵਾਲ,ਬੰਤ ਸਿੰਘ ਸਰਾਭਾ,ਮੇਵਾ ਸਿੰਘ ਸਰਾਭਾ,ਹਰਦੀਪ ਸਿੰਘ ਦੋਲੋ ਖੁਰਦ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ ।