ਭਾਰਤੀ ਸਰਾਫਤਖਾਨੇ ਤੇ ਮੱਦਦ ਨਾ ਕਰਨ ਦੇ ਦੋਸ਼
ਪਰਿਵਾਰ ਵਲੋਂ ਨੌਜਵਾਨ ਨੂੰ ਵਾਪਸ ਲਿਆਉਣ ਦੀ ਮੰਗ
ਅਜੀਤਵਾਲ (ਬਲਵੀਰ ਸਿੰਘ ਬਾਠ) ਇਰਾਨ ਵਿੱਚ ਅਗਵਾਕਾਰਾਂ ਤੋਂ ਸੁੱਟਿਆ ਮੋਗੇ ਜ਼ਿਲ੍ਹੇ ਦਾ ਨੌਜਵਾਨ ਇਸ ਦੇਸ਼ ਦੀ ਰਾਜਧਾਨੀ ਤਹਿਰਾਨ ਵਿਚ ਭਾਰਤੀ ਸਰਾਫਤਖਾਨੇ ਦੇ ਬਾਹਰ ਖੱਜਲ ਖੁਆਰ ਹੋ ਰਿਹਾ ਹੈ ਜਨਸੰਘ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਪਿੰਡ ਦੌਧਰ ਗਰਬੀ ਦਾ ਵਸਨੀਕ ਮਨਜਿੰਦਰ ਸਿੰਘ ਪੁੱਤਰ ਮਰਹੂਮ ਕੁਲਵਿੰਦਰ ਸਿੰਘ ਰੋਜ਼ੀ ਰੋਟੀ ਦੀ ਤਲਾਸ਼ ਵਿਚ ਕਤਰ ਦੀ ਰਾਜਧਾਨੀ ਦੋਹਾ ਵਿੱਚ ਗਿਆ ਸੀ ਜਿੱਥੇ ਇੱਥੇ ਡਾ ਗੌਣ ਸ਼ਹਿਰ ਵਿੱਚ ਉਸ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਵੀਹ ਲੱਖ ਰੁਪਏ ਦੀ ਫਿਰੌਤੀ ਮੰਗੀ ਅਗਵਾਕਾਰਾਂ ਕੋਲੋਂ ਆਧੁਨਿਕ ਹਥਿਆਰ ਸਨ ਉਸ ਨੂੰ ਛੇ ਦਿਨ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਤੇ ਤੇ ਉਸ ਤੇ ਤਸ਼ੱਦਦ ਢਾਹਿਆ ਗਿਆ ਪਰਿਵਾਰ ਨੇ ਆਪਣੇ ਪੁੱਤਰ ਦੀ ਸਲਾਮਤੀ ਲਈ ਦੱਸ ਪੰਦਰਾਂ ਲੱਖ ਦਾ ਪਰਬੰਧ ਕਰਕੇ ਅਗਵਾਕਾਰਾਂ ਨੂੰ ਦਿੱਤੇ ਪਰ ਉਨ੍ਹਾਂ ਹੋਰ ਪੈਸਿਆਂ ਦੀ ਮੰਗ ਕੀਤੀ ਇਸ ਦੌਰਾਨ ਨੌਜਵਾਨ ਅਗਵਾਕਾਰਾਂ ਦੇ ਚੁੰਗਲ ਵਿਚੋਂ ਬਚ ਨਿਕਲਿਆ ਤੇ ਦੋ ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰਕੇ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਸਥਿਤ ਭਾਰਤੀ ਸਰਾਫਤਖਾਨੇ ਕੋਲ ਪੁੱਜ ਗਿਆ ਉਸਨੂੰ ਸਰਾਫਤਖਾਨੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਮਨਜਿੰਦਰ ਸਿੰਘ ਨੇ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਅਗਵਾ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਭਾਰਤੀ ਅੰਬੈਸੀ ਨੂੰ ਈ ਮੇਲ ਕੀਤੀ ਸੀ ਪਰ ਉਧਰੋਂ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਮਦਦ ਕੀਤੀ ਗਈ ਉਸ ਨੇ ਦੱਸਿਆ ਕਿ ਉਸ ਨੂੰ ਚਾਰ ਹਫ਼ਤੇ ਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਭਾਰਤੀ ਸਰਾਫਤਖਾਨੇ ਨੇ ਉਸ ਨੂੰ ਵਾਪਸ ਭੇਜਣ ਦੇ ਪੰਜ ਸੌ ਡਾਲਰ ਦੀ ਮੰਗ ਕੀਤੀ ਹੈ ਮਨਜਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਨੌਜਵਾਨ ਦੀ ਮਾਤਾ ਬਲਜਿੰਦਰ ਕੌਰ ਅਤੇ ਭੈਣ ਸੰਦੀਪ ਕੌਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮਨਜਿੰਦਰ ਸਿੰਘ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਅਗਵਾਕਾਰਾਂ ਨੂੰ ਦੇ ਦਿੱਤੇ ਹੁਣ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਿਆ