ਕੁਝ ਰਿਸ਼ਤੇ
ਦਰਗਾਹਾਂ ਵਰਗੇ ਹੁੰਦੇ
ਉਹ ਜਦੋਂ ਬੋਲਦੇ
ਮੇਰੇ ਕੰਨ ਸੁਣਦੇ
ਸਿਰ ਝੁਕਦਾ
ਅੱਖਾਂ ਬੰਦ ਹੁੰਦੀਆਂ
ਉਨ੍ਹਾਂ ਦਾ ਬੋਲਿਆ
ਹਰ ਸ਼ਬਦ ਮੇਰੇ ਲਈ
ਆਖ਼ਰੀ ਸੱਚ ਹੁੰਦਾ
ਤੁਸੀਂ ਆਖਦੇ ਹੋ
ਅਸੀਂ ਵਿਸ਼ਵਾਸ ਤਾਂ ਕਰਦੇ ਹਾਂ
ਪਰ ਅੱਖਾਂ ਖੋਲ੍ਹ ਕੇ
ਨਹੀਂ ਤੁਸੀਂ
ਵਿਸ਼ਵਾਸ ਵਾਸ ਕਰਦੇ ਹੀ ਨਹੀਂ ਡਗਮਗਾਉਂਦੇ ਹੋ
ਵਿਸ਼ਵਾਸ ਤਾਂ
ਅੱਖਾਂ ਬੰਦ ਕਰ ਦਿੰਦਾ ਏ|
ਪੰਜਾਬੀ ਦੇ ਪ੍ਰਸਿੱਧ ਸਿਰਮੌਰ ਲੇਖਕ ਪਵਿੱਤਰ ਕੌਰ ਮਾਟੀ ਪੇਸਕਸ ਬਲਵੀਰ ਸਿੰਘ ਬਾਠ ਜਾਂਨ ਸਕਤੀ ਨਿਊਜ ਪੰਜਾਬ