ਜਗਰਾਓਂ ਦੀ ਨਵੀਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਸਖ਼ਤ ਨੋਟਿਸ

ਜਗਰਾਓਂ (ਗੁਰਕੀਰਤ ਸਿੰਘ) ਨਵੀਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੀ ਮੂੰਗੀ ਦੀ ਖਰੀਦ ਦੀ ਸਭ ਤੋਂ ਵੱਡੀ ਮੰਡੀ ਚ ਕਿਸਾਨਾਂ ਦੀ ਮੂੰਗੀ ਹੁਣ ਵਪਾਰੀਆਂ ਵਲੋਂ ਸਿੰਡੀਕੇਟ ਬਣਾ ਕੇ ਜੈ ਹਜ਼ਾਰ ਰੁਪਏ ਦੇ ਨੇੜੇ ਤੇੜੇ ਭਾਅ ,ਗਾਇਆ ਜਾ ਰਿਹਾ ਹੈ। ਲੋੜਵੰਦ ਤੇ ਥੂੜੇ ਕਿਸਾਨ ਮਾਰਕਫੈੱਡ ਦੇ ਸਰਕਾਰੀ ਪੈਮਾਨਿਆਂ ਤੇ ਪੂਰਾ ਨਾ ਉਤਰਣ‌ ਕਾਰਣ ਕੋਡੀਆਂ ਦੇ ਭਾਅ ਵੇਚਣ ਲਈ ਮਜਬੂਰ ਹਨ। ਮੋਦੀ ਤੇ ਭਗਵੰਤ ਮਾਨ ਹਕੂਮਤ ਦੀ ਗਿਣਤੀ ਮਿਥੀ ਸਾਜ਼ਿਸ਼ ਹੈ ਕਿ ਇਸ ਤਰਾਂ ਮੂੰਗੀ ਉਤਪਾਦਕਾਂ ਨੂੰ ਮੂੰਗੀ ਲਾਉਣ ਤੋਂ ਂ ਹੋਲੀ ਹੋਲੀ ਭਜਾਉਣਾ ਹੈ। ਐਮ‌ਐਸ ਪੀ ਤਹਿਤ ਸਿਰਫ ਸਹਿਕਾਰੀ ਸੁਸਾਇਟੀ ਦੀ ਦੁਕਾਨ ਤੇ ਸ਼ਰਤਾਂ ਪੂਰੀਆਂ ਕਰਨ ਦੇ ਬਹਾਨੇ ਅੰਨਦਾਤਿਆਂ ਨੂੰ ਖੱਜਲਖੁਆਰ ਕੀਤੇ ਜਾਣ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਚ ਵਪਾਰੀਆਂ ਵਲੋਂ ਕੀਤੀ ਜਾ ਰਹੀ ਇਸ ਲੁੱਟ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਰੇਬਾਜ਼ੀ ਕੀਤੀ। ਉਨਾਂ ਕਿਹਾ ਕਿ ਸੁਸਾਇਟੀ ਦੀ ਦੁਕਾਨ ਸੁਸਾਇਟੀ ਦੇ ਜ਼ਿੰਮੇਵਾਰ ਮੁਲਾਜ਼ਮਾਂ ਦੀ ਥਾਂ ਚੋਧਰੀ ਹੀ ਕਿਸਾਨਾਂ ਦੀ ਮੂੰਗੀ ਨੂੰ ਠੇਡੇ ਮਾਰ ਰਿਹਾ ਹੈ ਇਸ ਸਬੰਧੀ ਮਾਰਕਫੈੱਡ ਦੇ ਸਬੰਧਤ ਇਨਸਪੈਕਟਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਸਨੇ ਫੋਨ ਚੁਕਣ ਜਾਂ ਮੁੜ ਕੇ ਕਰਨ ਦੀ ਜਹਿਮਤ ਨਹੀਂ ਲਈ। ਇਸ ਸਮੇਂ ਬਲਾਕ ਮਹਿਲ ਕਲਾਂ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਇਹ ਅਸਲ ਵਿੱਚ ਮੋਦੀ ਦਾ ਵਪਾਰੀਆਂ ਦੇ ਹੱਥ ਖਰੀਦ ਦੀ ਪੂਰੀ ਅਜਾਰੇਦਾਰੀ ਸੰਭਾਲਣ‌ ਦਾ ਕਾਰਪੋਰੇਟੀ ਅਮਲ ਹੈ। ਇਕ ਪਾਸੇ ਐਮ ਐਸ ਪੀ ਦਾ ਪਾਖੰਡ ਤੇ ਦੂਜੇ ਪਾਸੇ ਮੰਡੀ ਚ ਬਾਰਾਂ ਸੋ ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਦੀ ਲੁੱਟ। ਮੂੰਗੀ ਦੀ ਖਰੀਦ ਦਾ ਇਹ ਦੁਹਰਾ ਅਮਲ ਅਸਲ ਚ ਕਿਸਾਨਾਂ ਨੂੰ ਮੂੰਗੀ ਲਾਉਣ‌ ਤੋਂ‌ ਭਜਾਉਣ੍ ਦਾ ਅਮਲ ਹੈ।ਮੋਦੀ ਦੇ ਕਾਲੇ ਕਨੂੰਨ ਲਾਗੂ ਕਰਨ ਦਾ ਅਮਲ ਹੈ। ਉਨਾਂ ਕਿਹਾ ਕਿ ਭਲਕੇ ਪੂਰੇ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਇਸ ਲੁੱਟ ਖ਼ਿਲਾਫ਼ ਰੈਲੀਆਂ ਕਰਕੇ ਐਸ ਡੀ ਐਮ ਜੀ ਨੂੰ ‌ਮੰਗਪਤਰ ਦਿੱਤੇ ਜਾਣਗੇ ਤੇ ਮਸਲਾ ਹੱਲ ਨਾ ਹੋਣ ਦੀ ਸੂਰਤ ਚ ਆਉਂਦੇ ਦਿਨਾਂ ਚ  ਤਿੱਖਾ ਐਕਸ਼ਨ ਹੋਵੇਗਾ। ਕਿਸਾਨ ਆਗੂਆਂ ਨੇ ਇਲਾਕੇ ਭਰ ਦੇ ਕਿਸਾਨਾਂ , ਮੂੰਗੀ ਉਤਪਾਦਕਾਂ ਨੂੰ 16 ਜੂਨ ਨੂੰ ਜਗਰਾਓਂ ਦੀ ਨਵੀਂ ਅਨਾਜ ਮੰਡੀ ਚ ਹੋ ਰਹੀ ਕਿਸਾਨ ਰੈਲੀ ਚ ਸਵੇਰੇ ਸਾਢੇ ਦਸ ਵਜੇ ਪੁਜਣ ਦੀ ਅਪੀਲ ਕੀਤੀ ਹੈ।ਇਸ ਸਮੇਂ ਜਗਜੀਤ ਸਿੰਘ ਕਲੇਰ, ਕੁੰਡਾ ਸਿੰਘ ਕਾਉਂਕੇ, ਬਲਬੀਰ ਸਿੰਘ ਅਗਵਾਈ ਲੋਪੋਂ ਆਦਿ ਕਿਸਾਨ ਆਗੂ ਹਾਜਰ ਸਨ।