ਡਿਗਰੀ ਕਾਲਜ ਫ਼ਤਹਿਗੜ੍ਹ ਕੋਰੋਟਾਣਾ ਆਉਣ ’ਤੇ  ਬਿਜਲੀ ਮੰਤਰੀ ਦਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ ਸਵਾਗਤ   

ਧਰਮਕੋਟ 10 ਜੂਨ (ਮਨੋਜ ਕੁਮਾਰ ਨਿੱਕੂ )ਧਰਮਕੋਟ ਹਲਕੇ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ ਵਿਖੇ ਸਥਿਤ ਡਿਗਰੀ ਕਾਲਜ ਵਿਖੇ ਆਏ ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਵਿਧਾਇਕ ਢੋਸ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।ਇਸ ਸਮੇਂ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਡਿਗਰੀ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ ਇਸ ਦੌਰਾਨ ਗੱਲਬਾਤ ਕਰਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਪੰਜਾਬ ਵਾਸੀਆਂ ਨੂੰ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਸਾਡੀ ਸਰਕਾਰ ਨੇ ਇਸ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਉਹ ਅੱਜ ਮੋਗੇ ਜ਼ਿਲ੍ਹੇ ਵਿੱਚ ਬਣਨ ਵਾਲੀ 200 ਕਿਲੋਮੀਟਰ ਦੇ ਕਰੀਬ ਸੜਕਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਤੇ‌ ਆਪਣੇ ਦੋਵੇਂ ਵਿਭਾਗਾਂ ਦੇ ਚਾਲੂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਤੇ ਡਿਗਰੀ ਕਾਲਜ ਵਿੱਚ ਵਿਜ਼ਿਟ ਕਰਨ ਲਈ ਪੁੱਜੇ ਸਨ ।ਉਨ੍ਹਾਂ ਕਿਹਾ ਕਿ ਮੋਗੇ ਜ਼ਿਲ੍ਹੇ ਵਿਚ 200 ਕਿਲੋਮੀਟਰ ਸੜਕਾਂ ਦਾ ਕੰਮ ਚੱਲ ਰਿਹਾ ਹੈ। ਜਦ ਸੜਕਾਂ ਬਣਦੀਆਂ ਹਨ ਤਾਂ ਕਈ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਜ਼ਰੂਰਤ ਪੈਂਦੀ ਹੈ ਇਸ ਤਾਲਮੇਲ ਦੀ ਕਮੀ ਕਾਰਨ ਹੀ ਇਹ ਕੰਮ ਅੱਧ ਵਿਚਾਲੇ ਲਟਕੇ ਹੋਏ ਸਨ। ਉਹ ਅੱਜ ਇਨ੍ਹਾਂ ਵਿਭਾਗਾਂ ਵਿੱਚ ਆਪਸੀ ਤਾਲਮੇਲ ਕਰਵਾਉਣ ਦੀ ਮਨਸ਼ਾ ਨਾਲ ਹੀ ਆਏ ਹਨ ਜੋ ਕਿ ਕਰਵਾ ਦਿੱਤਾ ਗਿਆ ਹੈ ਹੁਣ ਇਹ ਸਾਰੇ ਕੰਮ ਜਲਦ ਹੀ ਮੁਕੰਮਲ ਕਰਵਾ ਦਿੱਤੇ ਜਾਣਗੇ ਉਨ੍ਹਾਂ ਕਿਹਾਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਇਸ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਵੱਲ ਲਗਾਇਆ ਜਾ ਰਿਹਾ ਹੈ ।ਇਸ ਸਮੇਂ ਬਿਜਲੀ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਵਧਾਇਕ ਦਵਿੰਦਰਜੀਤ ਸਿੰਘ ਢੋਸ ਹਲਕਾ ਧਰਮਕੋਟ, ਵਧਾਇਕਾ ਅਮਨਦੀਪ ਕੌਰ ਅਰੋੜਾ ਹਲਕਾ ਮੋਗਾ ਹਰਮਨ ਬਰਾਡ ਗੁਰਵਿੰਦਰ ਸਿੰਘ ਗੱਗੂ ਸਾਬਕਾ ਸਰਪੰਚ ਦਾਤਾ ਸਰਪੰਚ ਜੱਜ ਸਿੰਘ, ਸਰਪੰਚ ਹਰਨੇਕ ਸਿੰਘ, ਸਾਬਕਾ ਸਰਪੰਚ ਗਲੋਟੀ, ਸੁਖਚੈਨ ਸਿੰਘ ਸੰਗਲਾ, ਅਮਨ ਪੰਡੋਰੀ, ਗੁਰਤਾਰ ਸਿੰਘ ਕਮਾਲ ਕੇ ਪਵਨ ਕੁਮਾਰ ਰੇਲੀਆ, ਰਮਨ ਜਿੰਦਲ, ਡਾ ਗੁਰਮੀਤ ਸਿੰਘ ਗਿੱਲ ਧਰਮਕੋਟ, ਗੁਰਭੇਜ ਸਿੰਘ ਮੌਜਗੜ, ਗੁਰਜੀਤ ਸਿੰਘ ਮੌਜਗੜ੍ਹ ਸਾਹਬ ਸਿੰਘ ਬਾਕਰਵਾਲਾ, ਦਿਲਬਾਗ ਸਿੰਘ ਰਸੂਲਪੁਰ, ਸਰਪੰਚ ਗੁਰਪ੍ਰੀਤ ਸਿੰਘ, ਤੋਂ ਇਲਾਵਾ ਆਪ ਪਾਰਟੀ ਦੇ ਮੁੱਖ ਆਗੂ ਅਤੇ ਕਾਲਜ ਸਟਾਫ ਦੇ ਸਮੂਹ ਮੈਂਬਰ ਹਾਜ਼ਰ ਸਨ ।