ਬੀਕੇਯੂ ਉਗਰਾਹਾਂ ਵੱਲੋ ਮਹਿਲ ਕਲਾਂ ਬਲਾਕ  ਦੇ ਵੱਖ ਵੱਖ ਪਿੰਡਾਂ ਦੇ ਵਾਟਰ ਵਰਕਸਾਂ ਅੱਗੇ ਪਿੰਡ ਪੱਧਰ ਤੇ ਧਰਨੇ ਲਗਾਉਣ ਦੀ ਸ਼ੁਰੂਆਤ ਕੀਤੀ

ਬਰਨਾਲਾ /ਮਹਿਲ ਕਲਾਂ 06 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਿ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਦੀਸ਼ ਸਿੰਘ ਗਹਿਰੀ ਦੀ ਅਗਵਾਈ ਦੇ ਸੂਬਾ ਕਮੇਟੀ ਦੇ ਸੱਦੇ ਉਪਰ ਬਿਜਲੀ ਸੰਕਟ ਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਮਿਆਰ ਨੂੰ  ਬਚਾਉਣ ਲਈ ਅੱਜ 6 ਜੂਨ ਤੋਂ 10 ਜੂਨ ਤੱਕ ਪਿੰਡ ਪੱਧਰ ਤੇ ਵਾਟਰ ਵਰਕਸਾਂ ਅਤੇ ਸਾਂਝੀਆਂ ਥਾਵਾਂ ਉੱਪਰ ਧਰਨੇ ਲਾੳੁਣ ਦੀ ਵਿੱਢੀ ਗਈ।ਇਸੇ ਮੁਹਿੰਮ ਤਹਿਤ। ਅੱਜ ਪਿੰਡ ਗੁੰਮਟੀ,ਗੁਰਮ, ਹਮੀਦੀ,ਵਜੀਦਕੇ ਕਲਾਂ,ਵਜੀਦਕੇ ਖੁਰਦ,ਨੰਗਲ,ਚੁਹਾਣਕੇ ਕਲਾਂ ,ਪੰਡੋਰੀ, ਸੱਦੋਵਾਲ,ਦੀਵਾਨਾ ਅਤੇ ਸੰਘੇੜਾ ਦੇ ਵਾਟਰ ਵਰਕਸਾਂ ਅਤੇ ਸਾਂਝੀਆਂ ਥਾਵਾਂ ਉਪਰ ਧਰਨੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਕਿਸਾਨ ਵਰਕਰਾਂ ਨੇ ਕੇਂਦਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬਿਜਲੀ ਸੰਕਟ ਅਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਮਿਆਰ ਨੂੰ ਬਚਾਉਣ ਲਈ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ,ਜਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ,ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾਂ,ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ,ਵਿੱਤ ਸਕੱਤਰ ਨਾਹਰ ਸਿੰਘ ਗੁੰਮਟੀ,ਮੀਤ ਸਕੱਤਰ ਮਾਨ ਸਿੰਘ ਗੁਰਮ,ਸੀਨੀਅਰ ਆਗੂ ਜਥੇਦਾਰ ਉਦੈ ਸਿੰਘ ਹਮੀਦੀ,ਬਲਾਕ ਆਗੂ ਕੁਲਦੀਪ ਸਿੰਘ ਚੁਹਾਣਕੇ ਕਲਾਂ ਰਾਮ ਸਿੰਘ ਸੰਘੇੜਾ ਔਰਤ ਆਗੂ ਕੁਲਵਿੰਦਰ ਕੌਰ ਵਜੀਦਕੇ ਕਲਾਂ ਨਿਸ਼ਾਨ ਸਿੰਘ ਗੁੰਮਟੀ ਹਰਜਿੰਦਰ ਸਿੰਘ ਵਜੀਦਕੇ ਕਲਾਂ ਰਾਜਪਾਲ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਪੰਜਾਬ ਦੇ ਪਾਣੀਆਂ ਨੂੰ  ਲੁੱਟਿਆਂ ਜਾ ਰਿਹਾ ਹੈ | ਪੰਜਾਬ ਦਾ ਪਾਣੀ ਖ਼ਤਮ ਹੋ ਰਿਹਾ ਹੈ,ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ  ਪੀਣ ਲਈ ਪਾਣੀ ਵੀ ਮੁੱਲ ਮਿਲੇਗਾ | ਵੱਡੀਆਂ ਵੱਡੀਆਂ ਕੰਪਨੀਆਂ ਪੰਜਾਬ ਦੇ ਪਾਣੀਆਂ ਤੇ ਕਬਜਾ ਕਰਨਾਂ ਚਾਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ  ਦੂਸ਼ਿਤ ਕਰਨ ਲਈ ਕਿਸਾਨ ਨਹੀ ਬਲਕਿ ਰਸਾਣਿਕ ਖਾਦਾਂ,ਕੀਟ ਨਾਸ਼ਕ ਦਵਾਈਆਂ ਰਾਹੀ ਮੋਟੇ ਮੁਨਾਫ਼ੇ ਕਮਾਉਣ ਵਾਲੀਆਂ ਕੰਪਨੀਆਂ ਤੇ ਕੇਂਦਰ ਸਰਕਾਰ ਜਿੰਮੇਵਾਰ ਹੈ | ਉਨ੍ਹਾਂ ਕਿਹਾ ਪੰਜਾਬ ਦੇ ਪਾਣੀਆਂ ਨੂੰ  ਬਚਾਉਣ ਲਈ ਪਾਣੀ ਦੀ ਬੱਚਤ,ਪਾਣੀ ਨੂੰ ਜਮਾਂ ਕਰਕੇ ਰੀਚਾਰਜ ਕਰਕੇ ਦੁਆਰਾ ਵਰਤੋਂ ਯੋਗ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਰਾਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਕਮੇਟੀ ਦੇ ਸੱਦੇ ਅੱਜ 6 ਜੂਨ ਤੋਂ 10 ਜੂਨ ਤੱਕ ਪਿੰਡ ਪੱਧਰ ਤੇ ਵਾਟਰ ਵਰਕਸਾਂ ਅਤੇ ਸਾਂਝੀਆਂ ਥਾਵਾਂ ਉਪਰ ਧਰਨੇ ਲਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ  ਵੱਖ ਵੱਖ ਪਿੰਡਾਂ ਅੰਦਰ ਅੱਜ ਪਹਿਲੇ ਦਿਨ ਧਰਨੇ ਲਗਾ ਕੇ ਸ਼ੁਰੂਆਤ ਕਰਵਾਈ ਗਈ ।ਮੁਲਾਜ਼ਮ ਜਥੇਬੰਦੀ ਦੇ ਆਗੂ ਮਾਸਟਰ ਦਲਬੀਰ ਸਿੰਘ ਗਿੱਲ ਵਜੀਦਕੇ ਨੇ ਕਿਸਾਨ ਜਥੇਬੰਦੀ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦਿਆਂ ਹਰ ਸੰਭਵ ਸੰਘਰਸ਼ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਵੱਖ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਚ' ਹਾਜਰ ਸਨ |