ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਸਫਾਈ ਅਭਿਆਨ ਸ਼ੁਰੂ ਕੀਤਾ

ਜਗਰਾਉਂ ,ਅਪ੍ਰੈਲ 2021(ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ)
ਵਾਰਡ ਨੰਬਰ 04 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਵਲੋਂ ਆਪਣੇ ਵਾਰਡ ਅੰਦਰ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਅੱਜ ਕੁੱਕੜ ਮੋੜ ਤੋਂ ਸਫਾਈ ਸੇਵਕਾਂ ਦਾ ਇਕ ਵੱਡਾ ਦੱਲ ਲਗਾ ਕੇ ਇਕ ਪਾਸੇ ਤੋਂ ਸਫਾਈ ਸ਼ੂਰੁ ਕਰ ਦਿਤੀ ਹੈ ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਚੋਣਾਂ ਵਿੱਚ ਵੋਟਰਾਂ ਨਾਲ ਆਪਣੇ ਵਾਅਦੇ ਅਨੁਸਾਰ ਵਾਰਡ ਨੰਬਰ 04 ਨੂੰ ਸਾਫ਼-ਸੁਥਰਾ ਰੱਖਣ, ਸਟਰੀਟ ਲਾਈਟਾਂ ਲਗਾਉਣਾ, ਅਤੇ ਨੀਲੇ ਕਾਰਡ ਬਣਾਉਣਾ ਉਨ੍ਹਾਂ ਅੱਗੇ ਕਿਹਾ ਕਿ ਉਹ ਵਾਰਡ ਅੰਦਰ 11ਮੈਂਬਰੀ ਵਿਕਾਸ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿਚ ਵਾਰਡ ਦੇ ਸਾਰੇ ਪਾਸੇਆ ਤੋਂ ਮੈਂਬਰ ਲੇ ਕੇ ਉਨ੍ਹਾਂ ਦੀਆਂ ਅਲੱਗ-ਅਲੱਗ ਸਮਸਿਆਵਾਂ ਨੂੰ ਦੂਰ ਕੀਤਾ ਜਾਵੇ ਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ  ਕੁਲਦੀਪ ਸਿੰਘ ਕੋਮਲ,ਨਿਤਨ ਨਾਗਪਾਲ, ਵਿੱਕੀ ਨਾਰੰਗ, ਗੁਰਮੀਤ ਸਿੰਘ ਜੱਸਲ, ਡਾ ਪਰਮਜੀਤ ਸਿੰਘ ਤਨੇਜਾ, ਜੋਗਿੰਦਰ ਸਿੰਘ ਮਨੀਲਾ ਆਦਿ ਹਾਜ਼ਰ ਸਨ।