ਫੁੱਟਬਾਲ ਆਈ ਲੀਗ ਖੇਡ ਕੇ ਪਰਤੇ ਗੁਰਮੁਖ ਸਿੰਘ ਸਿੱਧੂ ਦਾ ਸਨਮਾਨ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਕੋਲਕਾਤਾ ਵਿਖੇ ਹੋਈ ਫੁੱਟਬਾਲ ਆਈ ਲੀਗ ਵਿੱਚ ਚਕਰ ਸਪੋਰਟਸ ਅਕੈਡਮੀ ਦੇ ਖਿਡਾਰੀ ਗੁਰਮੁਖ ਸਿੰਘ ਸਿੱਧੂ ਨੇ ਰਾਜਸਥਾਨ ਫੱੁਟਬਾਲ ਕਲੱਬ ਵੱਲੋਂ ਖੇਡ ਕੇ ਪਿੰਡ ਚਕਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਅੱਜ ਗੁਰਮੁਖ ਸਿੰਘ ਦੀ ਪਿੰਡ ਵਾਪਸੀ ਉੱਤੇ ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਖਿਡਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਮੁਖ ਸਿੰਘ ਚਕਰ ਅਕੈਡਮੀ ਦਾ ਬਿਹਤਰੀਨ ਫੱੁਟਬਾਲ ਖਿਡਾਰੀ ਹੈ ਜੋ ਈਸਟ ਬੰਗਾਲ, ਮਿਨਰਵਾ ਅਕੈਡਮੀ ਚੰਡੀਗੜ੍ਹ ਅਤੇ ਗੜਵਾਲ ਕਲੱਬ ਦਿੱਲੀ ਵੱਲੋਂ ਵੀ ਖੇਡ ਚੁੱਕਿਆ ਹੈ।ਪਿਛਲੇ ਸਾਲ ਉਸ ਦੀ ਚੋਣ ਰਾਜਸਥਾਨ ਫੱੁਟਬਾਲ ਕਲੱਬ ਵਿੱਚ ਹੋ ਗਈ ਸੀ।ਬੰਗਲੋਰ ਵਿਖੇ ਹੋਈ ਸੈਕੰਡ ਡਿਵੀਜ਼ਨ ਆਈ ਲੀਗ ਵਿੱਚ ਰਾਜਸਥਾਨ ਫੱੁਟਬਾਲ ਕਲੱਬ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਗੁਰਮੁਖ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ।ਇਸ ਮੌਕੇ ਗੁਰਮੁਖ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਆਈ ਲੀਗ ਵਿੱਚ 'ਰਾਜਸਥਾਨ ਫੱੁਟਬਾਲ ਕਲੱਬ' ਵੱਲੋਂ ਖੇਡੇ ਗਏ ਕੱੁਲ ਅਠਾਰਾਂ ਮੈਚਾਂ ਵਿੱਚੋਂ ਉਸ ਨੇ ਸੋਲਾਂ ਮੈਚ ਖੇਡੇ ਹਨ।ਇਨ੍ਹਾਂ ਵਿੱਚੋਂ ਇੱਕ ਮੈਚ ਵਿੱਚ ਉਹ 'ਮੈਨ ਆਫ਼ ਦਾ ਮੈਚ' ਵੀ ਚੁਣਿਆ ਗਿਆ।ਇਸ ਸਨਮਾਨ ਸਮਾਰੋਹ ਦੌਰਾਨ ਸਰਪੰਚ ਸੁਖਦੇਵ ਸਿੰਘ,ਸਾਬਕਾ ਸਰਪੰਚ ਮੇਜਰ ਸਿੰਘ,ਸਾਬਕਾ ਪੰਚ ਰੂਪ ਸਿੰਘ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਗੁਰਮੁਖ ਸਿੰਘ ਦਾ ਹੌਸਲਾ ਵਧਾੳੇੁਂਦਿਆਂ ਕਿ ਗੁਰਮੁਖ ਸਿੰਘ ਖੇਡ ਖੇਤਰ ਵਿੱਚ ਚੰਗੀਆਂ ਪੈੜਾਂ ਪਾ ਰਿਹਾ ਹੈ।ਇਸ ਮੌਕੇ ਚਕਰ ਸਪੋਰਟਸ ਅਕੈਡਮੀ ਦੇ ਪ੍ਰਬੰਧਕ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਅਕੈਡਮੀ ਦੇ ਪਹਿਲੇ ਕੋਚ ਜਗਜੀਤ ਸਿੰਘ ਮੱਲ੍ਹਾ ਨੇ ਪਿੰਡ ਅਤੇ ਪੰਜਾਬ ਦਾ ਮਾਣ ਵਧਾਉਣ ਲਈ ਗੁਰਮੁਖ ਸਿੰਘ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਜਗਜੀਤ ਸਿੰਘ ਸਿੱਧੂ ਯੂ ਐਸ ਏ,ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਬਾਕਸਿੰਗ ਕੋਚ ਲਵਪ੍ਰੀਤ ਕੌਰ, ਜਗਜੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਸੰਧੂ, ਜਗਸੀਰ ਸਿੰਘ ਸੰਧੂ, ਚਮਕੌਰ ਸਿੰਘ ਸਿੱਧੂ, ਸੁਖਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਖਿਡਾਰੀ ਗੁਰਮੁਖ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੀ ਹੋਈ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀ।