ਅਲਾਉਦੀਨ ਖਲਜੀ ਇਕ ਯੋਗ ਰਾਜ-ਪ੍ਰਬੰਧਕ ਸੁਲਤਾਨ ✍️ ਪੂਜਾ ਰਤੀਆ

ਲੜੀ ਨੰਬਰ.2
ਜਿਵੇਂ ਕਿ ਤੁਸੀਂ ਪਿਛਲੇ ਲੜੀ ਨੰਬਰ 1 ਵਿੱਚ ਅਲਾਉਦੀਨ ਖਲਜੀ ਦੀਆ ਜਿੱਤਾਂ ਅਤੇ ਸਾਮਰਾਜ ਦੇ ਵਿਸਥਾਰ ਬਾਰੇ ਪੜ੍ਹਿਆ ਹੈ।ਅਲਾਉਦੀਨ ਨੇ ਸਮੁੱਚੇ ਸਾਮਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਸ਼ਲਾਘਾਯੋਗ ਸੁਧਾਰ ਕੀਤੇ।ਉਸਨੇ ਸੁਧਾਰ ਕਰਨ ਵੇਲੇ ਸਾਮਰਾਜ ਦਾ ਕੋਈ ਵੀ ਪੱਖ ਅੱਖੋਂ ਓਹਲੇ ਨਹੀਂ ਕੀਤਾ। ਰਾਜ ਪ੍ਰਬੰਧਕ ਦੇ ਰੂਪ ਵਿੱਚ ਉਹ ਪਿਛਲੇ ਸਾਰੇ ਸੁਲਤਾਨਾ ਤੋਂ ਅੱਗੇ ਸੀ।
 ਕੇਂਦਰੀ ਰਾਜ ਪ੍ਰਬੰਧ:- ਰਾਜ ਦਾ ਮੁਖੀਆ ਸੁਲਤਾਨ ਆਪ ਹੀ ਹੁੰਦਾ ਸੀ।ਉਸਦੀ ਸਹਾਇਤਾ ਲਈ ਮੰਤਰੀ ਤੇ ਪਦ ਅਧਿਕਾਰੀ ਹੁੰਦੇ ਸਨ ਜਿਵੇਂ:- ਦੀਵਾਨ ਏ ਵਜ਼ਾਰਤ ਇਸਦੇ ਮੁਖੀ ਨੂੰ ਵਜ਼ੀਰ ਕਿਹਾ ਜਾਂਦਾ ਸੀ। ਜੋ ਸੁਲਤਾਨ ਦੇ ਆਦੇਸ਼ਾਂ ਨੂੰ ਅਮਲੀ ਰੂਪ ਦਿੰਦਾ ਸੀ। ਦੀਵਾਨ ਏ ਆਰਿਜ਼ ਇਹ ਸੈਨਾ ਦਾ ਵਿਭਾਗ ਸੀ ਜਿਸਦੇ ਮੁਖੀ ਨੂੰ ਆਰਿਜ਼ ਏ ਮੁਮਾਲਿਕ ਕਿਹਾ ਜਾਂਦਾ ਸੀ। ਦੀਵਾਨ ਏ ਇੰਸ਼ਾ ਇਹ ਸ਼ਾਹੀ ਪੱਤਰ ਵਿਭਾਗ ਸੀ ਇਸਦਾ ਮੰਤਰੀ ਸੁਲਤਾਨ ਲਈ ਫ਼ਰਮਾਨ ਅਤੇ ਪੱਤਰ ਤਿਆਰ ਕਰਦਾ ਸੀ। ਦੀਵਾਨ ਏ ਰਸਾਲਤ ਇਹ ਵਿਦੇਸ਼ੀ ਕਾਰਜ਼ਾਂ ਦਾ ਵਿਭਾਗ ਸੀ ਜਿਸਦਾ ਮੁੱਖ ਕੰਮ ਰਾਜਦੂਤਾਂ ਨੂੰ ਭੇਜਣਾ ਅਤੇ ਵਿਦੇਸ਼ੀ ਰਾਜਾਂ ਨਾਲ ਪੱਤਰ ਵਿਹਾਰ ਕਰਨੇ। ਬਖਸ਼ੀ ਏ ਫੌਜ਼ ਇਹ ਸੈਨਾ ਨੂੰ ਤਨਖ਼ਾਹ ਦੇਣ ਦਾ ਪਦ ਅਧਿਕਾਰੀ ਸੀ। ਕਾਜ਼ੀ ਉਲ ਕਜ਼ਾਤ ਇਹ ਨਿਆ ਵਿਭਾਗ ਸੀ।ਜਿਸ ਵਿੱਚ ਛੋਟੇ ਵੱਡੇ ਝਗੜਿਆ ਦਾ ਨਿਪਟਾਰਾ ਕੀਤਾ ਜਾਂਦਾ ਸੀ। ਦੀਵਾਨ ਏ ਅਸ਼ਰਫ ਇਹ ਵਿਭਾਗ ਪੂਰੇ ਸਾਮਰਾਜ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਕਿਤਾਬ ਰੱਖਦਾ ਸੀ। ਦੀਵਾਨ ਏ ਕੋਹੀ ਇਹ ਖੇਤੀ ਬਾੜੀ ਦਾ ਵਿਭਾਗ ਸੀ। ਦੀਵਾਨ ਏ ਰਿਆਸਤ ਇਹ ਵਪਾਰ ਨਾਲ ਸਬੰਧਤ ਵਿਭਾਗ ਸੀ ਜੋ ਵਪਾਰਕ ਵਿਕਾਸ ਲਈ ਕਾਰਜ਼ ਕਰਦਾ ਸੀ। ਸ਼ਾਹਨਾ ਏ ਮੰਡੀ ਇਹ ਅਨਾਜ ਮੰਡੀ ਦਾ ਮੁੱਖ ਅਧਿਕਾਰੀ ਸੀ।ਇਸ ਤਰ੍ਹਾਂ ਉਪਰੋਕਤ ਸਾਰੇ ਸੁਲਤਾਨ ਦਾ ਮੰਤਰੀ ਮੰਡਲ ਸੀ।ਇਸਤੋਂ ਇਲਾਵਾ ਸੁਲਤਾਨ ਨੇ ਪੂਰੇ ਸਾਮਰਾਜ ਨੂੰ  11 ਪ੍ਰਾਂਤਾ ਵਿੱਚ ਵੰਡਿਆ ਹੋਇਆ ਸੀ ਜਿਸਦੇ ਮੁਖੀ ਨੂੰ ਸੂਬੇਦਾਰ ਕਹਿੰਦੇ ਸਨ। ਪ੍ਰਾਂਤਾ ਨੂੰ ਅੱਗੋ ਪਰਗਨਿਆ ਵਿੱਚ ਜਿਸਦੇ ਮੁਖੀ ਨੂੰ ਆਮਿਲ ਕਿਹਾ ਜਾਂਦਾ ਸੀ।ਪਰਗਨਿਆ ਨੂੰ ਅੱਗੋ ਪਿੰਡਾਂ ਵਿੱਚ ਜਿਸਦੇ ਪ੍ਰਬੰਧ ਲਈ ਪੰਚਾਇਤ ਹੁੰਦੀ ਸੀ।
 ਵਿੱਤੀ ਪ੍ਰਬੰਧ ਅਲਾਉਦੀਨ ਖਲਜੀ ਭਾਰਤ ਦਾ ਪਹਿਲਾਂ ਸੁਲਤਾਨ ਸੀ ਜਿਸਨੇ ਵਿੱਤੀ ਮੁਆਮਲਿਆ ਵੱਲ ਵਿਸ਼ੇਸ਼ ਧਿਆਨ ਦਿੱਤਾ।ਉਸਨੇ ਸਰਦਾਰਾ ਦੀ ਸ਼ਕਤੀ ਨੂੰ ਘੱਟ ਕਰਨ ਲਈ ਜਗੀਰਾਂ ਜ਼ਬਤ ਕਰ ਲਈਆਂ,ਉਸਨੇ ਜਮੀਦਾਰਾਂ ਤੋਂ ਟੈਕਸ ਲੈਣੇ ਸ਼ੁਰੂ ਕਰ ਦਿੱਤੇ ਜੋ ਆਮ ਕਿਸਾਨਾਂ ਤੋਂ ਲਏ ਜਾਂਦੇ ਸੀ, ਉਹ ਪਹਿਲਾ ਮੁਸਲਮਾਨ ਹਾਕਮ ਸੀ ਜਿਸ ਨੇ ਭੂਮੀ ਪੈਮਾਇਸ ਪ੍ਰਥਾ ਆਰੰਭ ਕੀਤੀ।ਇਸ ਨਾਲ ਭੂਮੀ ਨਾਪ ਕੇ ਨਿਸਚਿਤ ਕਰ ਲਿਆ ਜਾਂਦਾ ਸੀ।ਭੂਮੀ ਕਰ ਸਖ਼ਤੀ ਨਾਲ਼ ਵਸੂਲਿਆ ਜਾਂਦਾ ਸੀ,ਭੂਮੀ ਕਰ ਇਕੱਠਾ ਕਰਨ ਲਈ ਸੁਲਤਾਨ ਨੇ ਇਕ ਵਿਭਾਗ ਦੀਵਾਨ ਏ ਮੁਸਤਖਰਾਜ਼ ਦੀ ਸਥਾਪਨਾ ਕੀਤੀ, ਅਧਿਕਾਰੀਆ ਦੀਆ ਤਨਖਾਹਾਂ ਵਧਾ ਦਿੱਤੀਆਂ।ਇਸ ਤੋਂ ਇਲਾਵਾ ਸੁਲਤਾਨ ਆਪ ਵੀ ਨਿਗਰਾਨੀ ਰੱਖਦਾ ਸੀ ਅਗਰ ਕੋਈ ਅਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦਾ ਸੀ ਤਾਂ ਉਸਨੂੰ ਸਜਾ ਮਿਲਦੀ ਸੀ।ਭੂਮੀ ਕਰ ਤੋਂ ਇਲਾਵਾ ਸੁਲਤਾਨ ਨੇ ਆਮਦਨੀ ਦੇ ਹੋਰ ਵੀ ਸਾਧਨ ਅਪਣਾਏ ਜਿਵੇਂ ਜਜ਼ੀਆ, ਜ਼ਕਾਤ, ਖ਼ਮਸ, ਮਕਾਨ ਟੈਕਸ, ਦੁਧਾਰੂ ਪਸ਼ੂਆਂ ਤੇ ਟੈਕਸ, ਅਪਰਾਧੀਆਂ ਤੇ ਜੁਰਮਾਨੇ, ਸੀਮਾ ਸ਼ੁਲਕ ਆਦਿ।
 ਨਿਆ ਸੁਧਾਰ ਸਭ ਤੋਂ ਵੱਡਾ ਨਿਆਂਧੀਸ਼ ਸੁਲਤਾਨ ਆਪ ਹੀ ਸੀ।ਉਹ ਇਕ ਤਰ੍ਹਾਂ ਦੀ ਸਰਬ ਉੱਚ ਅਦਾਲਤ ਸੀ।ਉਸਦਾ ਫ਼ੈਸਲਾ ਅੰਤਿਮ ਮੰਨਿਆ ਜਾਂਦਾ ਸੀ। ਪ੍ਰਾਂਤਾ ਵਿੱਚ ਸੂਬੇਦਾਰਾ ਅਤੇ ਪਿੰਡਾਂ ਵਿੱਚ ਪੰਚਾਇਤਾ ਮੁਕਦਮਿਆਂ ਦਾ ਫ਼ੈਸਲਾ ਕਰਦੀਆ ਸਨ।ਸੁਲਤਾਨ ਦੇ ਸਮੇਂ ਸਜ਼ਾਵਾਂ ਸਖ਼ਤ ਸਨ ਜਿਵੇਂ ਅੰਗ ਕੱਟਣੇ, ਕੋੜੇ ਮਾਰਨਾ, ਕੈਦ ਕਰਨਾ, ਖੂਹਾਂ ਵਿੱਚ ਸੁੱਟਣਾ ਆਦਿ।
 ਪੁਲਿਸ ਪ੍ਰਬੰਧ ਸਾਮਰਾਜ ਵਿੱਚ ਸ਼ਾਂਤੀ ਕਾਇਮ ਕਰਨ ਲਈ ਪੁਲਿਸ ਅਤੇ ਜਾਸੂਸ ਵਿਵਸਥਾ ਕੀਤੀ ਗਈ।ਕੋਤਵਾਲ ਪੁਲਿਸ ਵਿਭਾਗ ਦਾ ਮੁਖੀਆ ਹੁੰਦਾ ਸੀ। ਇਸ ਤੋਂ ਇਲਾਵਾ ਸਾਮਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਸੂਸ ਛੱਡੇ ਹੁੰਦੇ ਸਨ ਜੋ ਛੋਟੀ ਤੋਂ ਛੋਟੀ ਘਟਨਾ ਦੀ ਜਾਣਕਾਰੀ ਰਖਦੇ ਸਨ।
(ਬਾਕੀ ਸੁਧਾਰਾਂ ਦਾ ਵੇਰਵਾ ਅਗਲੇ ਅੰਕ ਵਿੱਚ)
ਪੂਜਾ 9815591967
ਰਤੀਆ