ਸੁਪਰੀਮ ਸਿੱਖ ਕੌਂਸਲ ਯੂ ਕੇ ਨੇ ਪੇਸ਼ਾਵਰ ਪਾਕਿਸਤਾਨ ਅੰਦਰ ਦੋ ਸਿੱਖਾਂ ਦੇ ਹੋਏ ਕਤਲ ਦੀ ਨਿੰਦਾ ਕੀਤੀ 

ਬਰਮਿੰਘਮ , 16 ਮਈ  (ਗਿਆਨੀ ਰਵਿੰਦਰਪਾਲ ਸਿੰਘ ) ਪਾਕਿਸਤਾਨ ਅੰਦਰ ਲਗਾਤਾਰ ਘੱਟਗਿਣਤੀ ਉੱਪਰ ਹਮਲੇ ਹੋ ਰਹੇ ਹਨ । ਇਸੇ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ  । ਹੁਣੇ ਹੁਣੇ ਵਾਪਰੀ ਘਟਨਾ ਪਿਸ਼ਾਵਰ ਅੰਦਰ ਦੋ ਸਿੱਖ ਭਰਾਵਾਂ ਦਾ ਕਤਲੇਆਮ ਜਿਸ ਉੱਪਰ ਸੁਪਰੀਮ ਸਿੱਖ ਕੌਂਸਲ ਯੂ ਕੇ ਦੇ ਨੁਮਾਇੰਦੇ ਚੇਅਰ ਇੰਡੀਅਨ ਸਭ ਕੰਟੈਂਟ ਅਫੇਅਰ ਕਮੇਟੀ  ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਆਪਣਾ ਪ੍ਰੈਸ ਨੋਟ ਰਾਹੀਂ ਪ੍ਰਤੀਕਰਮ ਦਿੰਦੇ ਹੋਏ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ । ਉਨ੍ਹਾਂ ਪਾਕਿਸਤਾਨ ਗੌਰਮਿੰਟ ਅਤੇ ਸਕਿਓਰਿਟੀ ਏਜੰਸੀਆਂ ਤੋਂ ਇਹ ਮੰਗ ਕੀਤੀ ਪਾਕਿਸਤਾਨ ਅਫ਼ਗ਼ਾਨਿਸਤਾਨ ਤੇ ਇੰਡੀਅਨ ਕਸ਼ਮੀਰ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ । ਹੁਣੇ ਹੁਣੇ  ਵਾਪਰੀ ਘਟਨਾ ਦੇ ਪੀਡ਼ਤ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ । ਉਨ੍ਹਾਂ ਪਾਕਿਸਤਾਨ ਗੌਰਮਿੰਟ ਨੂੰ ਸੁਝਾਅ ਦਿੰਦਿਆਂ ਆਖਿਆ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਪਰਨ ਤੋਂ ਹਟਾਉਣ ਲਈ ਧਾਰਮਿਕ ਲੀਡਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਅੰਦਰ ਏਕਤਾ ਨਾਲ ਰਹਿਣ ਦਾ ਮਾਹੌਲ ਬਣਾਉਣਾ ਚਾਹੀਦਾ ਹੈ ।