ਮੰਗੀ ਸਿੱਧੂ ਜਗਰਾਉਂ ਦਾ ਮਾਡਲਿੰਗ ਤੋਂ ਬਾਅਦ ਪਹਿਲਾਂ ਟਰੈਂਕ ਸੋਨਾਲੀਕਾ ਹੋਇਆ ਰਿਲੀਜ਼

ਜਗਰਾਉ 11 ਮਈ (ਅਮਿਤਖੰਨਾ) ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮਰਪਿਤ ਮੰਗੀ ਸਿੱਧੂ ਜਗਰਾਉਂ ਦਾ ਸਿੰਗਲ ਟਰੈਕ ਸੋਨਾਲੀਕਾ ਜਗਰਾਉ ਵਿਖੇ ਰਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਕਲਾਕਾਰਾਂ, ਗੀਤਕਾਰਾਂ, ਮਿਉਜੀਸਨਾ ਨੇ ਹਿੱਸਾ ਲਿਆ। ਇਹ ਗੀਤ ਅਮਰ ਆਡੀਉ ਕੰਪਨੀ ਦੇ ਬੈਨਰ ਹੇਠ ਪਿੰਕੀ ਧਾਲੀਵਾਲ, ਰਾਈਟਰ ਰਾਜ ਸੋਹੀਆ, ਮਿਊਜਿਕ ਜੱਸੀ ਸਾਈਆ ਵਾਲਾ ਵੱਲੋਂ ਦਿੱਤਾ ਗਿਆ ਹੈ। ਵੀਡੀਓ ਡਾਇਰੈਕਟਰ ਅਕਸ਼ੈ ਵਰਮਾ ਦੇ ਮੰਗੀ ਸਿੱਧੂ ਵੱਲੋਂ ਕੀਤੀ ਗਈ ਹੈ। ਇਸ ਗੀਤ ਨੂੰ ਮੰਗੀ ਸਿੱਧੂ ਤੇ ਹਰਸਿੰਮ ਕੌਰ ਵੱਲੋਂ ਬੋਲਾ ਨਾਲ ਪਰੋਇਆ ਗਿਆ ਹੈ। ਇਹ ਗੀਤ ਮੰਗੀ ਸਿੱਧੂ ਤੇ ਹਰਸਿੰਮ ਕੌਰ ਦਾ ਪਹਿਲਾਂ ਗਾਣਾ ਹੈ। ਇਸ ਗਾਣੇ ਰਾਹੀਂ ਪ੍ਰੀਵਾਰ ਤੇ ਖੇਤੀ ਦੇ ਕੰਮ ਵਿੱਚ ਅੌਕੜਾ ਨੂੰ ਪੇਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗੀ ਸਿੱਧੂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਨਾਮਵਰ ਪੰਜਾਬੀ ਕਲਾਕਾਰਾਂ ਨਾਲ ਮਾਡਲਿੰਗ ਰਾਹੀ ਨਾਮ ਕਮਾਇਆ ਉਨਾਂ ਵੱਲੋਂ ਦੀਪ ਢਿੱਲੋਂ ਨਾਲ ਮੇਰੇ ਮਾਲਕਾ, ਧਰਮਪ੍ਰੀਤ ਨਾਲ ਕਲਾਸ ਫੈਲੋ, ਸੁੱਖ ਸੁੱਖਪਾਲ ਨਾਲ ਕਾਲਾ ਬੁੱਲਟ, ਸੁਖਜਿੰਦਰ ਮਾਨ ਨਾਲ ਕਮਾਈ ਗੀਤਾ ਵਿੱਚ ਮਾਡਲ ਦੇ ਤੌਰ ਕੰਮ ਕੀਤਾ। ਮੰਗੀ ਸਿੱਧੂ ਵੱਲੋਂ ਸੌਟ ਫਿਲਮਾਂ ਜੱਟ ਮੂਡ, ਟੈਂਟ ਹਾਊਸ, ਵਿਆਹ ਦਾ ਚੱਕਰ, ਝੂਠੇ ਵਿਚੋਲੇ, ਪੰਜਾਬ ਕਿਧਰ ਜਾ ਰਿਹਾ ਵਿੱਚ ਕਲਾਕਾਰ ਵਜੋਂ ਕੰਮ ਕੀਤਾ। ਅੱਜ ਉਨ੍ਹਾਂ ਵੱਲੋਂ ਗਾਣਾ ਤੇ ਗਾਣੇ ਦਾ ਪੋਸਟਰ ਹੋਇਆ ਰਿਲੀਜ਼ ਕਰਨ ਸਮੇਂ ਹਾਜੀ ਮਹੰਤ ਮੀਨਾ ਮਹੰਤ ਤੋਂ ਅਸ਼ੀਰਵਾਦ ਲਿਆ। ਹਾਜੀ ਗਨੀ ਮਹੰਤ ਵੱਲੋਂ ਉਨ੍ਹਾਂ ਦੀ ਕਾਮਯਾਬੀ ਲਈ ਸੁੱਭ ਇਛਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਉੱਘੇ ਕਲਾਕਾਰ ਮਾ.  ਹਰਦੀਪ ਜੱਸੀ ਮਾਹੀ ,ਜਗਰਾਉ ਵਿੱਕੀ ਮੂਮ, ਸੋਨੀ ਧਾਲੀਵਾਲ, ਮੰਗਾ ਧਾਲੀਵਾਲ, ਮਿਉਜੀਸੀਅਨ ਢੋਲ ਮਾਸਟਰ ਕਲਿਆਨੀ, ਗੀਤਕਾਰ ਰਾਜ ਸੋਹੀਆ, ਭੋਲਾ ਕੋਠੇ ਰਾਹਲਾ, ਰਾਜੂ ਜਗਰਾਉ ਆਦਿ ਹਾਜ਼ਰ ਸਨ।