ਭਾਈ ਪਰਵਾਨਾ ਦੀ ਗਿਰਫਤਾਰੀ ਉਤੇ ਜਾਗੋ ਨੇ ਜਤਾਇਆ ਐਤਰਾਜ਼

ਭਗਵੰਤ ਮਾਨ ਸਿੱਖ ਨੌਜਵਾਨਾਂ ਨੂੰ ਕੁਚਲਣ ਦੀ ਬੇਅੰਤ ਸਿੰਘ ਦੀ ਨੀਤੀ 'ਤੇ ਚਲਣ ਦੀ ਗੁਸਤਾਖੀ ਨਾਂ ਕਰੇ : ਜੀਕੇ

ਨਵੀਂ ਦਿੱਲੀ (1 ਮਈ 2022) ਪਟਿਆਲਾ ਹਿੰਸਾ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਸਮਾਜਿਕ ਕਾਰਕੁੰਨ ਭਾਈ ਬਰਜਿੰਦਰ ਸਿੰਘ ਪਰਵਾਨਾ ਦੀ ਕੀਤੀ ਗਈ ਗਿਰਫਤਾਰੀ ਉਤੇ ਜਾਗੋ ਪਾਰਟੀ ਨੇ ਐਤਰਾਜ਼ ਜਤਾਇਆ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਪਿੱਛੇ ਸੁਰੱਖਿਆ ਲੈਣ ਦੀ ਸ਼ਿਵ ਸੈਨਾ ਆਗੂਆਂ ਦੀ ਮੰਸ਼ਾ ਵਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਜੀਕੇ ਨੇ ਕਿਹਾ ਕਿ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਆਮ ਆਦਮੀ ਪਾਰਟੀ ਸ਼ੁਰੂ ਤੋਂ ਪਾਸਾ ਵੱਟ ਕੇ ਚਲ ਰਹੀ ਹੈ। ਪਰ ਦੂਜੇ ਪਾਸੇ ਸ਼ਿਵ ਸੈਨਾ ਦੇ ਕਥਿਤ ਆਗੂ ਹਰੀਸ਼ ਸਿੰਗਲਾ ਵੱਲੋਂ ਖਾਲਿਸਤਾਨ ਦੇ ਨਾਂ ਉਤੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਪਟਿਆਲਾ ਪੁਲਿਸ ਨੂੰ ਅਗਾਊਂ ਸੂਚਨਾ ਦੇਣ ਵਾਲੇ ਭਾਈ ਪਰਵਾਨਾ ਨੂੰ ਪੁਲਿਸ ਨੇ ਮਾਸਟਰਮਾਇੰਡ ਦੱਸਕੇ ਗਿਰਫ਼ਤਾਰ ਕਰ ਲਿਆ ਹੈ। ਇਹ ਤਾਂ ਸਿੱਧੇ ਤੌਰ 'ਤੇ ਵਿਹਸਲ ਬਲੋਅਰ ਨੂੰ ਮਾਸਟਰਮਾਇੰਡ ਦੱਸਣ ਦੀ ਪੁਲਿਸ ਦੀ ਥਯੋਰੀ ਜਾਪਦੀ ਹੈ। ਪੰਜਾਬ ਵਿੱਚ 35 ਜਥੇਬੰਦੀਆਂ ਵੱਲੋਂ ਆਪਣੇ ਆਪ ਨੂੰ ਸ਼ਿਵ ਸੈਨਾ ਦੱਸਣ ਦੀ ਸਾਡੇ ਕੋਲ ਜਾਣਕਾਰੀ ਹੈ ਤੇ ਜ਼ਿਆਦਾਤਰ ਆਗੂਆਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ। ਇਨ੍ਹਾਂ ਦੀ ਦੁਕਾਨ ਉਤੇ ਇਕੋਂ ਸੌਦਾ 'ਖਾਲਿਸਤਾਨ' ਹੈ, ਜਿਸ ਦੀ ਆੜ ਵਿੱਚ ਬੜਕਾਂ ਮਾਰ ਕੇ ਇਹ ਸੁਰਖਿਆ ਲਭਦੇ ਹਨ।

 

ਜੀਕੇ ਨੇ ਸ਼ਿਵ ਸੈਨਾ ਦੇ ਕਥਿਤ ਆਗੂਆਂ ਨੂੰ ਵੰਗਾਰਦੇ ਹੋਏ ਕਿਹਾ ਕਿ ਤੁਸੀਂ ਤਾਂ ਸਿਰਫ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕਣ ਦੀਆਂ ਗਿੱਦੜ ਭਬਕੀਆਂ ਦੇਣ ਜੋਗੇ ਹੋ। ਮੈਂ ਤਾਂ ਅਮਰੀਕਾ ਤੇ ਕੈਨੇਡਾ ਵਿੱਚ ਇਨ੍ਹਾਂ ਦੇ ਬਦਮਾਸ਼ਾਂ ਦੇ ਖੁਦ ਉਤੇ 3 ਹਮਲੇ ਝੱਲੇ ਹਨ ਤੇ ਇਨ੍ਹਾਂ ਦੇ ਖਿਲਾਫ ਅਮਰੀਕਾ ਵਿੱਚ ਕਾਨੂੰਨੀ ਲੜਾਈ ਲੜਣ ਦੀ ਹਿਮਾਕਤ ਵੀ ਮੈਂ ਕੀਤੀ ਹੈ। ਇਸ ਲਈ ਸ਼ਿਵ ਸੈਨਾ ਆਗੂ ਪੰਜਾਬ ਦੇ ਸਿੱਖਾਂ ਨੂੰ ਖਾਲਿਸਤਾਨ ਦੇ ਨਾਂ 'ਤੇ ਬਦਨਾਮ ਕਰਨ ਦੇ ਆਪਣੇ ਏਜੰਡੇ ਨੂੰ ਸੰਕੋਚ ਕੇ ਰੱਖਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਭਗਵੰਤ ਮਾਨ ਦੀ ਸ਼ਕਤੀਆਂ ਦਾ ਰਿਮੋਟ ਹੋਣ ਦਾ ਦਾਅਵਾ ਕਰਦੇ ਹੋਏ ਜੀਕੇ ਨੇ ਕਿਹਾ ਕਿ ਦਿੱਲੀ ਸਰਕਾਰ ਨੇ 5 ਵਾਰ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਮਤੇ ਨੂੰ ਠੁਕਰਾਇਆ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਕਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਜ਼ਮਾਨਤ ਮਾਮਲੇ ਵਿੱਚ ਜਵਾਬ ਨਹੀਂ ਦਾਖਲ ਕਰਨ ਕਰਕੇ ਸਰਕਾਰ ਨੂੰ ਝਾੜ ਪਾਉਂਦੇ ਹੋਏ 5000 ਰੁਪਏ ਦਾ ਜੁਰਮਾਨਾ ਲਾਇਆ ਹੈ। ਬੰਦੀ ਸਿੰਘਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਦਾ ਸਲੀਕਾ ਭਾਈ ਪਰਵਾਨਾ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਹੈ। ਇਸ ਗੱਲ ਦੀ ਪੁਸ਼ਟੀ ਸਿੱਖਾਂ ਦੇ ਵਿਰੋਧੀ ਸੁਮੇਧ ਸੈਣੀ ਨੂੰ ਕੁਝ ਦਿਨਾਂ ਪਹਿਲਾਂ ਅਦਾਲਤ ਤੋਂ ਮਿਲੀ ਜ਼ਮਾਨਤ ਤੋਂ ਵੀ ਹੁੰਦੀ ਹੈ, ਜਿਥੇ ਪੰਜਾਬ ਸਰਕਾਰ ਦੇ ਵਕੀਲ ਉਸ ਦੇ ਖਿਲਾਫ ਦਲੀਲਾਂ ਦੇਣ ਤੋਂ ਗ਼ੁਰੇਜ਼ ਕਰਦੇ ਨਜ਼ਰ ਆਏ ਸਨ। ਜੀਕੇ ਨੇ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਨੌਜਵਾਨਾਂ ਨੂੰ ਕੁਚਲਣ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਨੀਤੀ 'ਤੇ ਚਲਣ ਦੀ ਗੁਸਤਾਖੀ ਨਾਂ ਕਰੇ, ਕਿਉਂਕਿ ਇਸ ਦੇ ਨਾਲ ਪੰਜਾਬ ਦੀ ਸ਼ਾਂਤ ਫਿਜ਼ਾ ਖ਼ਰਾਬ ਹੋਣ ਦਾ ਖਦਸ਼ਾ ਪੈਦਾ ਹੋ ਸਕਦਾ