ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਹਲਕਾ ਜਗਰਾਉਂ ਐਮ ਐਲ ਏ ਨੂੰ ਸੌਂਪਿਆ ਮੰਗ ਪੱਤਰ

ਜਗਰਾਉਂ , 26 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਮਿਤੀ 26-04-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸਫਾਈ ਸੇਵਕਾਂ /ਸੀਵਰਮੈਨਾ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਮਾਣਯੋਗ ਬੀਬੀ ਸਰਬਜੀਤ ਕੌਰ ਮਾਣੂਕੇ ਐਮ ਐਲ ਏ ਹਲਕਾ ਜਗਰਾਉਂ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਨ੍ਹਾਂ ਵਿੱਚ ਮੁੱਖ ਮੰਗ ਪੰਜਾਬ ਭਰ ਦੇ ਸਫਾਈ ਸੇਵਕ /ਸੀਵਰਮੈਨਾ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਟਰੈਕਟ ਬੇਸ ਦੇ ਚਲ ਰਹੇ ਪ੍ਰਸੈਸ ਨੂੰ ਪੂਰਾ ਕਰਨ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਬੀਟਾਂ ਅਨੁਸਾਰ ਭਰਤੀ ਕਰਨ ਸਫਾਈ ਕਰਮਚਾਰੀਆਂ ਨੂੰ ਸਿਨਿਆਰਟੀ ਕਮ ਮੈਰਿਟ ਦੇ ਆਧਾਰ ਤੇ ਮੈਟ ਦੀ ਤਰੱਕੀ ਦੇਣ ਲਈ ਅਤੇ ਨਗਰ ਕੌਸਲ ਜਗਰਾਉਂ ਵਿਖੇ ਕੰਮ ਕਰਦੇ ਸਫਾਈ ਕਰਮਚਾਰੀਆਂ /ਸੀਵਰਮੈਨਾ ਦੀ ਲਗਭਗ 8 ਸਾਲ ਜੋ ਤਨਖਾਹ ਘੱਟ ਦਿੱਤੀ ਗਈ ਹੈ ਉਸਦਾ ਬਕਾਇਆ ਸੀਵਰਮੈਨਾ ਦੀਆਂ 4.9.14 ਸਾਲੀ ਤਰੱਕੀਆਂ ਦੇ ਬਕਾਇਆ ਪੈ ਫਿਕਸੇਸ਼ਨ  ਗਰਮ ਠੰਡੀਆਂ ਬਰਦੀਆ ਅਤੇ ਨਗਰ ਕੌਂਸਲ ਜਗਰਾਓਂ ਵਿਖੇ ਕੰਮ ਕਰਦੇ ਸਫਾਈ ਕਰਮਚਾਰੀਆਂ /ਸੀਵਰਮੈਨਾ ਨੂੰ ਕੰਟਰੈਕਟ ਬੇਸ ਤੇ ਕਰਨ ਸਬੰਧੀ ਗੱਲਬਾਤ ਕੀਤੀ ਗਈ ਗੱਲਬਾਤ ਦੌਰਾਨ ਐਮ ਐਲ ਏ ਸਾਹਿਬ ਵੱਲੋਂ ਪੂਰਨ ਰੂਪ ਵਿੱਚ ਭਰੋਸਾ ਦਿਵਾਇਆ ਗਿਆ ਕਿ ਆਣ ਵਾਲੇ ਕੁੱਝ ਹੀ ਦਿਨਾਂ ਦੇ ਅੰਦਰ ਅੰਦਰ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੀਆ ਲੋਕਲ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ ਅਤੇ ਪੰਜਾਬ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲਬਾਤ ਕਰਕੇ ਇਨ੍ਹਾਂ ਜਾਇਜ ਮੰਗਾਂ ਨੂੰ ਵੀ ਨੇਪਰੇ ਚਾੜਿਆ ਜਾਵੇਗਾ ਇਸਦੇ ਨਾਲ ਹੀ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ਦੀ ਖੁਸ਼ੀ ਵਿਚ ਮਾਨਯੋਗ ਐਮ ਐਲ ਏ ਸਾਹਿਬ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਇਸ ਮੌਕੇ ਸਫਾਈ ਯੂਨੀਅਨ ਜਗਰਾਉਂ ਦੇ ਸੈਕਟਰੀ ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਭੂਸ਼ਨ ਗਿੱਲ, ਸਨੀ ਦੀਪਕ, ਸੁਨੀਲ ਕੁਮਾਰ, ਮਨਦੀਪ, ਸੁਰਜੀਤ ਸਿੰਘ, ਹਿਤੇਸ਼, ਲਖਵੀਰ ਸਿੰਘ, ਰਾਜ ਕੁਮਾਰ, ਗੋਬਿੰਦਾ, ਬਿਕਰਮ ਕੁਮਾਰ, ਸੁਖਵਿੰਦਰ ਖੋਸਲਾ ਅਤੇ ਸਮੂਹ ਸਫਾਈ ਕਰਮਚਾਰੀ ਹਾਜਰ ਸਨ।