ਡੀ.ਸੀ.ਅਪਨੀਤ ਰਿਆਤ ਨੇ ਪਵਿੱਤਰ ਸਰੋਵਰ ਦਾ ਰੱਖਿਆ ਨੀਂਹ ਪੱਥਰ

ਮਾਨਸਾ, ਜੁਲਾਈ 2019 - (ਜਨ ਸ਼ਕਤੀ ਨਿਉਜ)-

ਬਾਬਾ ਰਾਮ ਜੋਗੀਪੀਰ ਟਰੱਸਟ ਰੱਲਾ ਵੱਲੋਂ ਅੱਜ ਡੇਰਾ ਬਾਬਾ ਜੋਗੀਪੀਰ ਜੀ ਦੇ ਸਥਾਨ ਤੇ ਪਿੰਡ ਰੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਭਾਈ ਜਗਦੀਪ ਸਿੰਘ ਜੀ ਹੈੱਡ ਗ੍ਰੰਥੀ ਬਾਬਾ ਰਾਮ ਜੋਗੀਪੀਰ ਜੀ ਦੇ ਜਥੇ ਵੱਲੋਂ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਸ ਤੋਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਵੱਲੋਂ ਇੱਥੇ ਪਵਿੱਤਰ ਸਰੋਵਰ ਦੀ ਮੁੜ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਉਪਰੰਤ ਉਨ੍ਹਾਂ ਵੱਲੋਂ ਹਾਜ਼ਰ ਪਤਵੰਤੇ ਸੱਜਣਾਂ ਨਾਲ ਇਸ ਸਥਾਨ ਦੀ ਬਿਹਤਰੀ ਲਈ ਵਿਚਾਰ ਵੀ ਸਾਂਝੇ ਕੀਤੇ ਗਏ।

ਇਸ ਮੌਕੇ ਬਲਦੇਵ ਸਿੰਘ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ, ਮਾਸਟਰ ਬਹਾਦਰ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਕਾਲਾ, ਕੁਲਦੀਪ ਭੋਲਾ, ਬਲੌਰ ਸਿੰਘ, ਤੇਜਾ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ ਮੌਜੀਆ, ਗਿਆਨੀ ਗੁਰਚਰਨ ਸਿੰਘ, ਗੋਰਾ ਕੁਲਾਰ, ਰਾਮ ਸਿੰਘ ਤਾਮਕੋਟ, ਗੁਰਦੇਵ ਸਿੰਘ, ਕਰਮਜੀਤ ਕਾਕਾ, ਜੱਗੀ ਰੱਲਾ, ਹਰਭਜਨ ਸਿੰਘ ਚੇਅਰਮੈਨ ਪੀ.ਏ.ਡੀ. ਤੋਂ ਇਲਾਵਾ ਹੋਰ ਵੀ ਕਾਫੀ ਪਤਵੰਤੇ ਹਾਜ਼ਰ ਸਨ। ਸਰੋਵਰ ਦੇ ਕੰਮ ਦੀ ਸ਼ੁਰੂਆਤ ਮੌਕੇ ਸ੍ਰੀ ਬਲਦੇਵ ਸਿੰਘ ਸਾਬਕਾ ਪ੍ਰਧਾਨ ਨੇ ਆਪਣੇ ਪ੍ਰੀਵਾਰ ਵੱਲੋਂ ਟਰੱਸਟ ਨੂੰ 23000/- ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਮੈਨੇਜਰ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਸਹਿਯੋਗ ਲਈ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਇੱਕ ਗਰੁੱਪ ਫੋਟੋ ਵੀ ਕਰਵਾਈ।