ਨਗਰ ਕੌਂਸਲ ਵਲੋਂ ਆਮ ਪਬਲਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਹਰ ਸੰਭਵ ਯਤਨ ਕੀਤੇ ਜਾ ਰਹੇ -ਪ੍ਰਧਾਨ ਰਾਣਾ

ਜਗਰਾਓਂ, 01 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਅੰਦਰ ਆਮ ਪਬਲਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਨਗਰ ਕੌਂਸਲ ਜਗਰਾਉਂ ਵਲੋਂ ਵਾਰਡ ਨੰਬਰ 6 ਅਜੀਤ ਨਗਰ ਰਾਏਕੋਟ ਰੋਡ ਮੇਨ ਗਲੀ ਨੰ:8 ਵਿਖੇ ਸੀਵਰੇਜ਼ ਦੀ ਕਾਫੀ ਲੰਬੇ ਸਮੇਂ ਤੋਂ ਸਮੱਸਿਆ ਚੱਲ ਰਹੀ ਸੀ। ਸੀਵਰੇਜ ਪਾਈਪ ਲਾਈਨ ਅਤੇ ਸੀਵਰੇਜ ਮੈਨ ਹੌਲ ਕਾਫੀ ਨੀਵੇਂ ਹੋਣ ਕਰਕੇ ਇਹਨਾਂ ਦੀ ਸਹੀ ਤਰੀਕੇ ਨਾਲ ਸਫਾਈ ਨਹੀਂ ਹੁੰਦੀ ਸੀ ਜਿਸ ਕਾਰਨ ਅਕਸਰ ਸੀਵਰੇਜ ਭਰ ਜਾਣ ਕਾਰਨ ਗੰਦਾ ਪਾਣੀ ਓਵਰ ਫਲੋਅ ਹੋ ਜਾਂਦਾ ਸੀ ਅਤੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਪ੍ਰਧਾਨ ਨਗਰ ਕੌਂਸਲ ਜਗਰਾਉਂ  ਜਤਿੰਦਰਪਾਲ ਰਾਣਾ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵਲੋਂ ਇਸ ਗਲੀ ਵਿੱਚ ਜੇ  ਸੀ ਬੀ ਮਸ਼ੀਨ ਦੀ ਮਦਦ ਨਾਲ ਇਹਨਾਂ ਮੈਨ ਹੌਲਾਂ ਦੀਆਂ ਸਲੈਬਾਂ ਪੁੱਟ ਕੇ ਉੱਚਾ ਕਰਨ ਅਤੇ ਸੀਵਰੇਜ਼ ਲਾਈਨ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਨਾਲ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।ਇਸ ਸਬੰਧੀ ਮੁਹੱਲਾ ਨਿਵਾਸੀਆਂ ਵਲੋਂ ਵੀ ਨਗਰ ਕੌਂਸਲ ਵਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਕੰਮ ਸ਼ੁਰੂ ਹੋਣ ਮੌਕੇ ਨਗਰ ਕੌਂਸਲ ਪ੍ਰਧਾਨ  ਜਤਿੰਦਰਪਾਲ, ਵਾਰਡ ਕੌਂਸਲਰ  ਜਰਨੈਲ ਸਿੰਘ, ਵਾਟਰ ਸਪਲਾਈ ਸੀਵਰੇਜ ਮੈਨਟੀਨੈਂਸ ਸ਼ਾਖਾ ਦੇ ਕਰਮਚਾਰੀ  ਜਗਮੋਹਨ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ  ਵਲੋਂ ਕਿਹਾ ਗਿਆ ਕਿ ਸੀਵਰੇਜ਼ ਦੀ ਇਹ ਸਮੱਸਿਆ ਕਾਫੀ ਸਾਲ ਪੁਰਾਣੀ ਸੀ ਪ੍ਰੰਤੂ ਹੁਣ ਉਹਨਾਂ ਵਲੋਂ ਯਤਨ ਕਰਕੇ ਆਮ ਪਬਲਿਕ ਦੀ ਸਹੂਲਤ ਲਈ ਇਸ ਸਮੱਸਿਆ ਦੇ ਹੱਲ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣਗੇ।