ਸੱਤਵੇਂ ਦਿਨ ਵੀ ਲਾਇਆ ਸਿਟੀ ਥਾਣੇ ਅੱਗੇ ਧਰਨਾ 

ਮ੍ਰਿਤਕ ਦੀ ਮਾਤਾ ਅੱਜ ਤੋਂ ਥਾਣੇ ਅੱਗੇ ਬੈਠੇਗੀ ਭੁੱਖ ਹੜਤਾਲ 'ਤੇ

ਜਗਰਾਉਂ 29 ਮਾਰਚ ( ਗੁਰਕੀਰਤ ਜਗਰਾਉਂ ) ਤੱਤਕਾਲੀ ਥਾਣੇਦਾਰ ਵਲੋਂ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣਾ ਸਿਟੀ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਲਈ ਹੁਣ ਮ੍ਰਿਤਕ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਜੋਕਿ ਖੁਦ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੈ ਅਤੇ ਕੁਲਵੰਤ ਕੌਰ 'ਤੇ ਅੱਤਿਆਚਾਰਾਂ ਦੀ ਚਸ਼ਮਦੀਦ ਗਵਾਹ ਵੀ ਹੈ, ਥਾਣਾ ਸਿਟੀ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਕੇਤਕ ਭੁੱਖ ਹੜਤਾਲ 'ਤੇ ਬੈਠੇਗੀ ਤਾਂ ਕਿ ਅੰਨੇ-ਬੋਲ਼ੇ ਪ੍ਰਸਾਸ਼ਨ ਅਤੇ ਸਰਕਾਰ ਤੱਕ ਅਵਾਜ਼ ਪਹੁੰਚ ਸਕੇ। ਅੱਜ ਦੇ ਧਰਨੇ 'ਚ ਹਾਜ਼ਰ ਇਨਸਾਫ਼ ਪਸੰਦ ਲੋਕਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੁੰਡਾ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਪੀਅੈਮਯੂ (ਮਸ਼ਾਲ) ਦੇ ਅਾਗੂ ਮਦਨ ਸਿੰਘ ਜਗਰਾਉਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਝੋਰੜਾਂ, ਸਾਧੂ ਸਿੰਘ ਅੱਚਰਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਧਾਲੀਵਾਲ, ਯੂਥ ਆਗੂ ਮਨੋਹਰ ਸਿੰਘ ਨੇ ਕਿਹਾ ਪੁਲਿਸ ਅਧਿਕਾਰੀ ਇਕ ਸ਼ਾਜਿਸ਼ ਤਹਿਤ ਦਰਜ ਮੁਕੱਦਮੇ ਨੂੰ ਖਤਮ ਕਰਨਾ ਚਹੁੰਦੇ ਹਨ। ਉਨ੍ਹਾਂ ਇਸ ਵਿੱਚ ਤੱਤਕਾਲੀਨ ਅੈਸ.ਅੈਸ.ਪੀ. ਰਾਜੀਵ ਆਹੀਰ ਜੋਕਿ ਹੁਣ ਗ੍ਰਹਿ ਮੰਤਰਾਲੇ ਵਿੱਚ ਤਾਇਨਾਤ ਹੈ, ਦੀ ਸਿੱਧੀ ਦਖਲ਼ ਅੰਦਾਜ਼ੀ ਨੂੰ ਜ਼ਿੰਮੇਵਾਰ ਦੱਸਿਆ। ਅੱਜ ਦੇ ਧਰਨੇ ਸ਼ਾਮਲ਼ ਆਗੂਆਂ ਨੇ ਇਕ ਵੱਖਰੀ ਮੀਟਿੰਗ ਕਰਕੇ 4 ਅਪ੍ਰੈਲ ਦੇ ਰੋਸ-ਮੁਜ਼ਾਹਰੇ ਦੀ ਕਾਮਜ਼ਾਬੀ ਲਈ ਕੱਲ੍ਹ ਤੋਂ ਇਲਾਕੇ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਤੇ ਰੈਲ਼ੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਸ ਸਮੇਂ ਸੁਖਦੇਵ ਮਾਣੂੰਕੇ, ਕੁਲਦੀਪ ਚੌਹਾਨ, ਸਤੱਪਾਲ ਧਾਲੀਵਾਲ, ਜਗਰੂਪ ਸਿੰਘ ਝੋਰੜਾਂ, ਬਚਨ ਗੋਲਡੀ, ਮਨਪ੍ਰੀਤ ਕੌਰ ਧਾਲੀਵਾਲ ਆਦਿ ਵੀ ਹਾਜ਼ਰ ਸਨ।
ਮ੍ਰਿਤਕ ਦੀ ਮਾਤਾ ਅੱਜ ਤੋਂ ਥਾਣੇ ਅੱਗੇ ਬੈਠੇਗੀ ਭੁੱਖ ਹੜਤਾਲ 'ਤੇ

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੁਣ ਮ੍ਰਿਤਕ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਜੋਕਿ ਖੁਦ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੈ ਅਤੇ ਕੁਲਵੰਤ ਕੌਰ 'ਤੇ ਅੱਤਿਆਚਾਰਾਂ ਦੀ ਚਸ਼ਮਦੀਦ ਗਵਾਹ ਵੀ ਹੈ, ਅੱਜ ਤੋਂ ਥਾਣਾ ਸਿਟੀ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਕੇਤਕ ਭੁੱਖ ਹੜਤਾਲ 'ਤੇ ਬੈਠੇਗੀ ਤਾਂ ਕਿ ਅੰਨੇ-ਬੋਲ਼ੇ ਪ੍ਰਸਾਸ਼ਨ ਅਤੇ ਸਰਕਾਰ ਤੱਕ ਅਵਾਜ਼ ਪਹੁੰਚ ਸਕੇ।