You are here

MLA ਮਾਣੂੰਕੇ ਨੇ ਪਿੰਡ ਗਿੱਦੜਵਿੰਡੀ ਦੇ ਵਾਸੀਆਂ ਦਾ ਕੀਤਾ ਧੰਨਵਾਦ

ਮੇਰੇ ਕੋਲ ਚਿੱਟਾ ਵੇਚਣ ਵਾਲੇ ਦੀ ਸਿਫ਼ਾਰਸ਼ ਲੈ ਕੇ ਨਾ ਹੀ ਆਇਓ : ਵਿਧਾਇਕਾ ਮਾਣੂੰਕੇ  

 ਸਿੱਧਵਾਂ ਬੇਟ, ਜਗਰਾਉਂ   (ਰਣਜੀਤ ਸਿੱਧਵਾਂ)  :  ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਕੰਮ ਅਸੀਂ ਚਿੱਟੇ ਤੇ ਲਗਾਮ ਲਗਾਵਾਂਗੇ ਤੇ ਚਿੱਟੇ ਦੇ ਵਪਾਰੀਆਂ ਨੂੰ ਫੜ- ਫੜ ਕੇ ਸਲਾਖਾਂ ਪਿੱਛੇ ਸੁੱਟਾਂਗੇ। ਮੈਂ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੇ ਕੋਲ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਸਿਫ਼ਾਰਸ਼ ਲੈ ਕੇ ਨਾ ਹੀ ਆਇਓ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਐੱਮ.ਐੱਲ.ਏ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪਿੰਡ ਗਿੱਦੜਵਿੰਡੀ ਵਿਖੇ ਧੰਨਵਾਦੀ ਦੌਰੇ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਜਿਵੇਂ ਹੀ 'ਇੱਕ ਵਿਧਾਇਕ, ਇੱਕ ਪੈਨਸ਼ਨ' ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਦੇ ਸਾਬਕਾ ਵਿਧਾਇਕਾਂ ਦੀ ਹਾਲਤ ਦੇਖਣਯੋਗ ਸੀ । ਪਰ ਅਸੀਂ ਇਸ ਫ਼ੈਸਲੇ ਦਾ ਦਿਲੋਂ ਸਵਾਗਤ ਕਰਦੇ ਹਾਂ । ਐੱਮਐੱਲਏ ਮਾਣੂੰਕੇ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਇਸ ਗੱਲ ਦਾ ਦੁੱਖ ਲੱਗਾ ਕਿ ਸਾਡਾ ਤੇ ਸਾਡੇ ਬੱਚਿਆਂ ਦਾ ਘੱਟ ਪੈਨਸ਼ਨ ਵਿੱਚ ਗੁਜ਼ਾਰਾ ਨਹੀਂ ਹੋਵੇਗਾ, ਪਰ ਉਨ੍ਹਾਂ ਨੇ ਕਦੇ ਲੋਕਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਫ਼ਸਰ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਆਡੀਓ ਜਾਂ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਦੁਆਰਾ ਦਿੱਤੇ ਗਏ ਨੰਬਰ ਤੇ ਭੇਜੋ ਉਹਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ । ਇਸ ਮੌਕੇ ਸੀਨੀਅਰ ਆਗੂ ਪ੍ਰੀਤਮ ਸਿੰਘ ਅਖਾੜਾ, ਜਗਦੇਵ ਸਿੰਘ ਸਰਕਲ ਪ੍ਰਧਾਨ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜਸਵੰਤ ਸਿੰਘ ਮਲਸੀਹਾਂ ਬਾਜਣ, ਬਲਜੀਤ ਸਿੰਘ ਲੋਧੀ ਵਾਲਾ, ਗੁਰਸੇਵਕ ਸਿੰਘ ਗਿੱਦੜਵਿੰਡੀ, ਗੁਰਚਰਨ ਸਿੰਘ ਲੋਧੀ ਵਾਲਾ, ਭੋਲਾ ਪੰਡਿਤ, ਰਾਮ ਸਿੰਘ, ਬੇਅੰਤ ਸਿੰਘ, ਅਮਨਦੀਪ ਸਿੰਘ ਪੰਚ, ਜਸਵੰਤ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਨਛੱਤਰ ਸਿੰਘ ਕਾਮਰੇਡ, ਗੁਰਮੇਲ ਸਿੰਘ ਪੰਚ, ਜੱਗਾ ਜਨੇਤਪੁਰਾ, ਪਿੰਦਾ ਗਿੱਦੜਵਿੰਡੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।