ਸ਼੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜਾ ਰਾਜ ਪੱਧਰੀ  ਧਾਰਮਿਕ ਸਮਾਗਮ ਸਮਾਪਤ

ਫੈਡਰੇਸ਼ਨ ਰਵਿਦਾਸੀਆ ਸਮਾਜ ਦੇ ਹੱਕਾਂ ਦੀ ਗੱਲ ਸਮੇਂ-ਸਮੇਂ ’ਤੇ ਕਰਦੀ ਆ ਰਹੀ ਤੇ ਅੱਗੇ ਵੀ ਕਰੇਗੀ  - ਫੈਡਰੇਸ਼ਨ ਆਗੂ
ਸੀਟੀਯੂ ਵਿਖੇ  10 ਅਪਰੈਲ ਨੂੰ ਡਾ.ਬੀ.ਆਰ.ਅੰਬੇਡਕਰ ਸਾਹਿਬ ਜੀ ਦੇ ਜੀਵਨ ਦੇ ਅਧਾਰਿਤ  ਹੋਵੇਗਾ ਸੈਮੀਨਾਰ –ਪਮਾਲੀ
ਵਿਧਾਇਕ ਇਆਲੀ, ਬੀਬੀ ਮਾਣੂੰਕੇ,  ਰਾਏਕੋਟ, ਸੰਗੋਵਾਲ, ਕੈਪਟਨ ਸੰਧੂ ਤੇ ਬਾੜੇਵਾਲ ਨੇ ਕੀਤੀ ਸ਼ਿਰਕਤ

ਮੁੱਲਾਂਪੁਰ ਦਾਖਾ, 27 ਮਾਰਚ ( ਸਤਵਿੰਦਰ ਸਿੰਘ ਗਿੱਲ)   -  ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵੱਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 645ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਦਾਣਾ ਮੰਡੀ ਵਿਖੇ ਕਰਵਾਏ ਗਏ ਰਾਜ ਪੱਧਰੀ ਤਿੰਨ ਰੋਜਾਂ ਧਾਰਮਿਕ ਸਮਾਗਮ ਸੰਪੰਨ ਹੋਏ । ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਅੰਦਰ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀ, ਢਾਡੀ ਜੱਥਿਆ ਸਮੇਤ ਭਾਈ ਕੇਵਲ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ੍ਹ ਅਤੇ ਭਾਈ ਬਲਰਾਮ ਸਿੰਘ ਖੁਰਾਲਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਕਥਾ-ਕੀਰਤਨ ਰਾਂਹੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਭਾਰਤ ਰਤਨ ਡਾ.ਅੰਬੇਡਕਰ ਜੀ ਦੀ ਕ੍ਰਾਂਤੀਕਾਰੀ ਸੋਚ ਅਤੇ ਵਿਚਾਰਧਾਰਾ ਤੋਂ ਜਾਣੂੰ ਕਰਵਾਇਆ। 
           ਸਮਾਗਮ ਦੌਰਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕ, ਵਿਧਾਇਕ ਹਾਕਮ ਸਿੰਘ ਰਾਏਕੋਟ,ਜੀਵਨ ਸਿੰਘ ਸੰਗੋਵਾਲ, ਕੈਪਟਨ ਸੰਦੀਪ ਸਿੰਘ ਸੰਧੂ, ਐਸ.ਸੀ. ਕਮਿਸ਼ਨ ਦਾ ਮੈਂਬਰ ਗਿਆਨ ਚੰਦ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਕਾਂਗਰਸ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਜਿਲ੍ਹਾ ਪ੍ਰੀਸ਼ਦ ਮੈਬਰ ਕੁਲਦੀਪ ਸਿੰਘ ਬੱਦੋਵਾਲ, ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਡੀਪੀਆਰਓ ਪ੍ਰਭਜੋਤ ਸਿੰਘ ਨੱਥੋਵਾਲ, ਜਰਨੈਲ ਸਿੰਘ ਸਿਮਲਾਪੁਰੀ, ਡਾ. ਐਨ.ਕੇ. ਐੱਸ ਕੰਗ, ਚੇਅਰਮੈਨ ਕਾਕਾ ਗਰੇਵਾਲ, ਅਮਨ ਮੁੱਲਾਂਪੁਰ, ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਹਰਪ੍ਰੀਤ ਕੌਰ ਰਿੱਪੂ ਗਿੱਲ, ਅਕਾਲੀ ਦਲ ਦੀ ਹਲਕਾ ਦਾਖਾ ਪ੍ਰਧਾਨ ਜਸਵੀਰ ਕੌਰ ਸ਼ੇਖੂਪੁਰਾਂ ਆਦਿ ਆਗੂ ਉੱਚੇਚੇ ਤੌਰ ’ਤੇ ਸ਼ਾਮਲ ਹੋਏ । 
              ਇਸ ਮੌਕੇ ਕੈਪਟਨ ਸੰਧੂ, ਦਾਖਾ ਤੇ ਇਆਲੀ ਨੇ ਆਪੋ-ਆਪਣੇ ਸੰਬੋਧਨ ਦੌਰਾਨ ਕਿਹਾ ਕਿ  ਸਾਨੂੰ ਆਪਣੇ ਰਹਿਬਰਾਂ ਦੇ ਦਿਨ ਰਲ ਮਿਲਕੇ ਮਨਾਉਣ ਚਾਹੀਦੇ ਹਨ, ਜਿਸ ਨਾਲ ਸਮਾਜ ਅੰਦਰ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ। ਗੁਰੂ ਰਵਿਦਾਸ ਜੀ ਦੇ ਸਮੁੱਚੇ ਜੀਵਨ ਅਤੇ  ਫਲਸਫੇ ਨੂੰ ਸਮਝਣ ਦੀ ਬਹੁਤ ਲੋੜ ਹੈ। ਸਮਾਗਮ ਦੌਰਾਨ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵੱਲੋਂ ਬੋਲਦਿਆਂ ਕੋਰ ਕਮੇਟੀ ਜਸਬੀਰ ਸਿੰਘ ਪਮਾਲੀ ਨੇ ਫੈਡਰੇਸ਼ਨ ਪਿਛਲੇ ਲੰਮੇ ਸਮੇਂ ਤੋਂ ਆਪਣੇ ਸਮਾਜ ਦੇ ਹਿੱਤ ਲਈ ਆਵਾਜ਼ ਬੁਲੰਦ ਕਰਦੀ ਆਈ ਹੈ ਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਰਤ ਰਤਨ ਡਾ. ਬੀ.ਆਰ ਅੰਬੇਡਕਰ ਦੇ ਆ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਰ 10 ਅਪਰੈਲ ਨੂੰ ਸੀ.ਟੀ.ਯੂਨੀਵਰਸਿਟੀ ਚੌਕੀਮਾਨ ਵਿਖੇ ਲਗਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਐਸ.ਸੀ/ਬੀ.ਸੀ ਫਰੰਟ ਮੁਲਾਜਮ ਜੱਥੇਬੰਦੀ ਦੇ ਸਹਿਯੋਗ ਨਾਲ ਇੱਕ ਸੈਮੀਨਰ ਪੀ.ਏ.ਯੂ ਵਿਖੇ ਲਗਾਇਆ ਜਾਵੇਗਾ ਇਸ ਤੋਂ ਇਲਾਵਾ ਰਵਿਦਾਸੀਆ ਸਮਾਜ ਦੇ ਹੱਕਾਂ ਲਈ ਚੰਡੀਗੜ੍ਹ ਵਿਖੇ ਧਰਨਾ ਲਗਵਾਇਆ ਜਾ ਸਕਦਾ ਹੈ। ਸ੍ਰ ਪਮਾਲੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਅਗਲਾ ਰਾਜ ਪੱਧਰੀ ਸਮਾਗਮ ਪਾਇਲ ਹਲਕੇ ਅੰਦਰ ਕਰਵਾਇਆ ਜਾਵੇਗਾ।
             ਇਸ ਮੌਕੇ ਪ੍ਰਧਾਨ ਗੁਰਮੁੱਖ ਸਿੰਘ ਬੁਢੇਲ, ਜਰਨਲ ਸਕੱਤਰ ਸੁਖਰਾਜ ਸਿੰਘ ਥਰੀਕੇ, ਸੂਬਾ ਸਕੱਤਰ ਮੇਵਾ ਸਿੰਘ ਸਲੇਮਪੁਰ, ਦਲਜੀਤ ਸਿੰਘ, ਰੁਪਿੰਦਰ ਸਿੰਘ ਸੁਧਾਰ, ਜਸਬੀਰ ਸਿੰਘ ਪਮਾਲੀ (ਤਿੰਨੇ ਕੋਰ ਕਮੇਟੀ), ਸੁਰਜੀਤ ਸਿੰਘ ਲੁਧਿਆਣਾ, ਤਰਲੋਕ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਮਨਜੀਤ ਸਿੰਘ ਘਮਨੇਵਾਲ, ਜਤਿੰਦਰ ਸਿੰਘ ਮਲਕਪੁਰ, ਜਰਨੈਲ ਸਿੰਘ ਖੱਟੜਾ, ਮਹਿੰਗਾ ਸਿੰਘ ਮੀਰਪੁਰ ਹਾਂਸ, ਸੂਬੇਦਾਰ ਹਰਬੰਸ ਸਿੰਘ ਰਾਏਕੋਟ, ਰਾਮ ਸਿੰਘ ਭੀਖੀ, ਹਰਟਹਿਲ ਸਿੰਘ ਧਰੌੜ,  ਮੀਡੀਆ ਸਲਾਹਕਾਰ ਸਵਰਨ ਗੌਂਸਪੁਰੀ, ਪੈ੍ਰਸ ਸਕੱਤਰ ਮਲਕੀਤ ਸਿੰਘ, ਹਰਦੇਵ ਸਿੰਘ ਬੋਪਾਰਾਏ, ਸਰਪੰਚ ਸੁਖਵਿੰਦਰ ਸਿੰਘ ਪਮਾਲੀ, ਰਾਜਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਹੈਪੀ, ਜੇ.ਐਸ.ਖਾਲਸਾ, ਧਰਮਿੰਦਰ ਸਿੰਘ ਵਲੀਪੁਰ, ਸੁਰਜੀਤ ਸਿੰਘ ਬੁਢੇਲ, ਡਾ. ਧਰਮਪਾਲ ਸਿੰਘ, ਅਮਰ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ ਹਸਨਪੁਰ, ਗੁਰਮੀਤ ਸਿੰਘ ਚੰਗਣ, ਗਗਨਦੀਪ ਸਿੰਘ ਘਮਨੇਵਾਲ, ਜਸਬੀਰ ਕੌਰ ਸ਼ੇਖੂਪੁਰਾ, ਜਸਬੀਰ ਕੌਰ ਗੁੜੇ,  ਖੁਸ਼ਮਿੰਦਰ ਕੌਰ, ਮਨਦੀਪ ਕੌਰ ਚੱਕ, ਮਨਜੀਤ ਕੌਰ ਮਹਿਮਾ ਸਿੰਘ ਵਾਲਾ, ਜਸਪ੍ਰੀਤ ਕੌਰ, ਕਮਲੇਸ਼ ਰਾਣੀ, ਬਲਜਿੰਦਰ ਕੌਰ, ਮਨਜਿੰਦਰ ਕੌਰ, ਕਮਲੇਸ਼, ਇਕਬਾਲ ਕੌਰ ਸਵੱਦੀ, ਹਰਵਿੰਦਰ ਕੌਰ, ਪਰਮਜੀਤ ਕੌਰ ਮੁੱਲਾਂਪੁਰ ਆਦਿ ਹਾਜਰ ਸਨ।