ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੋਦੀ ਤੇ ਸੁਖਵੀਰ ਬਾਦਲ  ਦਾ ਫੂਕਿਆਂ ਪੁਤਲਾ ਫੂਕਿਆ   

ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਕਠਪੁਤਲੀ  : - ਪੰਡੋਰੀ।  

ਮਹਿਲ ਕਲਾਂ/ਬਰਨਾਲਾ-ਜੂਨ (ਗੁਰਸੇਵਕ ਸਿੰਘ ਸੋਹੀ ) ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਮੋਜੂਦਾ ਮੈਬਰ ਪਾਰਲੀਮੈਂਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਮੂਹ ਵਰਕਰਾਂ ਨੇ ਅਕਾਲੀ ਦਲ ਵੱਲੋਂ ਕਿਸਾਨੀ ਵਿਰੋਧੀ ਆਰਡੀਨੈਂਸਾਂ ਦਾ ਸਮਰਥਨ ਕਰਨ ਦੇ ਵਿਰੋਧ ਵਿੱਚ ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਕੀਤੇ ਰੋਸ ਵਿੱਚ ਵੱਡੀ ਗਿਣਤੀ 'ਚ ਵਰਕਰਾਂ ਨੇ ਹੱਥਾਂ 'ਚ ਤਖਤੀਆਂ ਫੜਕੇ ਸਾਰੇ ਬਾਜਾਰ 'ਚੋਂ ਦੀ ਰੋਸ ਪ੍ਰਦਰਸ਼ਨ ਕਰਨ ਉਪਰੰਤ ਲੁਧਿਆਣਾ ਤੋਂ ਬਰਨਾਲਾ ਮੇਨ ਬੱਸ ਸਟੈਂਡ ਉਪਰ ਧਰਨਾ ਦੇ ਕੇ ਨਰਿੰਦਰ ਮੋਦੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਹਮਾਇਤੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਜੋ ਆਰਡੀਨੈਂਸ ਲਿਆਂਦੇ ਜਾ ਰਹੇ ਹਨ, ਉਹ ਕਿਸਾਨ ਵਿਰੋਧੀ ਹਨ ਕਿਉਂਕਿ ਇਨ੍ਹਾਂ ਰਾਹੀ ਘੱਟੋ- ਘੱਟ ਸਮਰਥਨ ਮੁੱਲ ਖ਼ਤਮ ਹੋਣ ਕਿਨਾਰੇ ਹੈ। ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਕੇਂਦਰ 'ਚ ਵਜ਼ਾਰਤ ਬਚਾਉਣ ਲਈ ਕਿਸਾਨਾਂ ਦੀ ਇਸ ਲੁੱਟ ਖ਼ਿਲਾਫ਼ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਤਾਂ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੀ ਹੈ। ਹਰ ਕੋਈ ਕੰਮਕਾਜ ਨਾ ਹੋਣ ਕਾਰਨ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ, ਪਰ ਅਜਿਹੇ ਹਾਲਤਾਂ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਕੋਰੋਨਾ ਮਹਾਮਾਰੀ ਦੇ ਸਤਾਏ ਹਰ ਵਰਗ ਨੂੰ ਮੋਦੀ ਨੇ ਅੰਬਾਨੀ ਤੇ ਅਡਾਨੀ ਨੂੰ ਖੁਸ਼ ਕਰਨ ਲਈ ਤਬਾਹੀ ਵੱਧ ਧੱਕਿਆ ਜਾ ਰਿਹਾ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਕਿਹਾ ਕਿ ਬਾਦਲ ਪਰਿਵਾਰ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰ ਰਿਹਾ ਹੈ ਉਨਾ ਨੇ ਕਿਹਾ ਕਿ ਇਨਾ ਆਰਡੀਨੈਂਸਾ ਨਾਲ ਪੰਜਾਬ ਦੀ ਕਿਸਾਨੀ ਬਰਬਾਦੀ ਵੱਲ ਜਾਵੇਗਾ, ਇਸ ਮੌਕੇ ਸੁਖਵਿੰਦਰ ਦਾਸ ਕੁਰੜ, ਯੂਥ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੀਪ ਸਿੰਘ ਦੀਵਾਨਾ, ਬਲਾਕ ਪ੍ਰਧਾਨ ਮਨਜੀਤ ਸਿੰਘ ਸਹਿਜੜਾ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ, ਆੜਤੀਆ ਗੁਲਵੰਤ ਸਿੰਘ ਔਲਖ ਮਹਿਲ ਖੁਰਦ, ਕਿਸਾਨ ਆਗੂ ਜਸਮੇਲ ਸਿੰਘ ਚੰਨਣਵਾਲ, ਕਮਲਜੀਤ ਸਿੰਘ ਈਨਾ ਬਾਜਵਾ ਬਲਾਕ ਪ੍ਰਧਾਨ ਸੇਰਪੁਰ, ਤੇਜਾ ਸਿੰਘ ਸੇਰਪੁਰ ਮੁੱਖ ਬੁਲਾਰਾ , ਗੋਬਿੰਦਰ ਸਿੰਘ ਮਹਿਲ ਕਲਾ, ਹਾਕਮ ਸਿੰਘ ਛੀਨੀਵਾਲ ਕਲਾਂ, ਜਗਰਾਜ ਸਿੰਘ ਵਜੀਦਕੇ, ਗੁਰਸੇਵਕ ਸਿੰਘ ਲੋਹਗੜ੍ਹ, ਅਵਤਾਰ ਸਿੰਘ ਚੀਮਾ, ਪੀ ਏ ਬਿੰਦਰ ਸਿੰਘ ਖਾਲਸਾ ਮਹਿਲ ਖੁਰਦ ਆਦਿ ਆਗੂ ਹਾਜ਼ਰ ਸਨ