ਸ਼ਹੀਦੀ ਦਿਵਸ ਸਾਈਕਲ ਰਾਈਡ 2022 ਹੁਸੈਨੀਵਾਲਾ ਪਹੁੰਚੀ

ਐੱਸਐੱਸਪੀ ਲੁਧਿਆਣਾ (ਦਿਹਾਤੀ) ਦੀ ਅਗਵਾਈ ਵਿੱਚ ਸਾਈਕਲ ਸਵਾਰਾਂ ਨੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇੰਟ  

ਹੁਸੈਨੀਵਾਲਾ (ਫਿਰੋਜ਼ਪੁਰ)  23 ਮਾਰਚ (ਰਣਜੀਤ ਸਿੱਧਵਾਂ)  : ਡਾ. ਪਾਟਿਲ ਕੇਤਨ ਬਾਲੀਰਾਮ ਆਈਪੀਐੱਸ ਐੱਸਐੱਸਪੀ  ਲੁਧਿਆਣਾ (ਦਿਹਾਤੀ) ਦੀ ਯੋਗ ਅਗਵਾਈ ਹੇਠ ਸ਼ਹੀਦ ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਲਿਸ ਲਾਈਨ ਜਗਰਾਉਂ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਕੱਲ੍ਹ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸ਼੍ਰੀ ਜੋਰਾਵਰ ਸਿੰਘ ਸੰਧੂ (ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ), ਐੱਸ.ਪੀ.ਐੱਸ  ਪਰਮਾਰ ਆਈ.ਪੀ.ਐੱਸ  ਆਈ.ਜੀ.ਪੀ. ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐੱਸ ਸੀ.ਪੀ. ਲੁਧਿਆਣਾ, ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐੱਸ  ਡੀ.ਸੀ. ਲੁਧਿਆਣਾ ਨੇ ਜਗਰਾਉਂ  ਪੁਲਿਸ ਲਾਈਨਜ਼ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਹ ਸਾਈਕਲ ਰੈਲੀ ਮੋਗਾ, ਤਲਵੰਡੀ ਭਾਈ ਤੋਂ ਹੁੰਦੀ ਹੋਈ ਫਿਰੋਜ਼ਪੁਰ ਪਹੁੰਚੀ। ਅੱਜ ਮਿਤੀ 23 ਮਾਰਚ 2022 ਨੂੰ ਸਵੇਰੇ ਅਮਰ ਸਿੰਘ ਚਾਹਲ ਆਈ.ਪੀ.ਐੱਸ ਸੇਵਾਮੁਕਤ ਆਈ.ਜੀ.ਪੀ,  ਨਰਿੰਦਰ ਭਾਰਗਵ ਆਈ.ਪੀ.ਐੱਸ ਐੱਸ.ਐੱਸ .ਪੀ ਫ਼ਿਰੋਜ਼ਪੁਰ, ਹਿਮਾਂਸ਼ੂ ਅਗਰਵਾਲ ਆਈ.ਏ.ਐੱਸ  ਏ.ਡੀ.ਸੀ ਮੋਹਾਲੀ, ਸਮੀਰ ਮਿੱਤਲ ਅਤੇ  ਵਰਿੰਦਰ ਮੋਹਨ ਸਿੰਘਲ ਨੇ ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰਿਸਰਚ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਰੈਲੀ ਨੂੰ ਰਾਸ਼ਟਰੀ ਸ਼ਹੀਦ ਸਮਾਰਕ  ਹੁਸੈਨੀਵਾਲਾ ਤੱਕ ਪਹੁੰਚਾਇਆ। ਜਿੱਥੇ ਸਾਈਕਲ ਰੈਲੀ ਵਿੱਚ ਸ਼ਾਮਲ ਹੋਣ ਵਾਲੀਆਂ ਮਾਣਯੋਗ ਸ਼ਖਸੀਅਤਾਂ ਅਤੇ ਨੌਜਵਾਨਾਂ ਨੇ ਰਾਸ਼ਟਰੀ ਸ਼ਹੀਦ ਸਮਾਰਕ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਸ਼ਹੀਦ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇੰਟ ਕੀਤੀ। ਇਸ ਮੌਕੇ  ਅਮਰ ਸਿੰਘ ਚਾਹਲ ਆਈ.ਪੀ.ਐੱਸ ਸੇਵਾਮੁਕਤ ਆਈ.ਜੀ.ਪੀ ਨੇ ਨੌਜਵਾਨਾਂ ਨੂੰ ਸਾਈਕਲ ਚਲਾਉਣ, ਨਸ਼ਿਆਂ ਤੋਂ ਬਚਣ, ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਅਤੇ ਪਾਣੀ ਦੀ ਬੱਚਤ ਕਰਨ ਦਾ ਸੁਨੇਹਾ ਦਿੱਤਾ। ਸਾਈਕਲ ਰੈਲੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇੰਟ ਕਰਨ ਉਪਰੰਤ ਸਫ਼ਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਸਮਾਪਤ ਹੋਈ। ਸਮੁੱਚੀ ਸਾਈਕਲ ਰੈਲੀ ਦੀ ਅਗਵਾਈ ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸਐੱਸਪੀ, ਲੁਧਿਆਣਾ (ਦਿਹਾਤੀ) ਨੇ ਕੀਤੀ, ਜੋ ਇਸ ਤੋਂ ਪਹਿਲਾਂ ਵੀ ਸ਼ਹੀਦਾਂ ਨੂੰ ਸਮਰਪਿਤ ਕਈ ਸਾਲਾਂ ਤੋਂ ਅਜਿਹੀਆਂ ਸਾਈਕਲ ਰੈਲੀਆਂ ਕੱਢ ਚੁੱਕੇ ਹਨ।