ਸ਼ੁਰੂਆਤੀ ਸੈਸ਼ਨ ਦਾ ਪਹਿਲਾ ਵੱਡਾ ਫੰਕਸ਼ਨ
ਜਗਰਾਉ 28 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਤਾਲ ਧਮਾਲ - 1 ਤੋਂ ਬਾਅਦ ਹੁਣ ਤਾਲ ਧਮਾਲ ਲੈਵਲ ਨੈਕਸਟ ਬਹੁਤ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ । ਨਵੇਂ ਸੈਸ਼ਨ ਦੀ ਆਗਮਨ ਅਤੇ ਸੁੰਦਰ ਨਤੀਜਿਆਂ ਸਦਕਾ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਵਿਸ਼ਾਲ ਪੱਧਰ ਤੇ ਕਲਚਰਲ ਐਕਟੀਵਿਟੀ ਫੰਕਸ਼ਨ ਕਰਵਾਇਆ ਗਿਆ । ਆਪਣੇ ਵਿਸ਼ੇ ਨਾਲ ਬਿਲਕੁਲ ਹੀ ਢੁੱਕਦੇ ਇਸ ਫੰਕਸ਼ਨ ਵਿੱਚ ਬੱਚਿਆਂ ਨੇ ਗੀਤ, ਕਵਿਤਾ ਡਾਂਸ ਵਿੱਚ ਆਪਣੇ ਟੈਲੇਂਟ ਦਾ ਸੋਹਣੀ ਤਰ੍ਹਾਂ ਪ੍ਰਦਰਸ਼ਨ ਕੀਤਾ ।ਅਧਿਆਪਕਾਂ ਦੀ ਦੇਖ ਰੇਖ ਵਿਚ ਪਿਛਲੇ ਕੁਝ ਦਿਨਾਂ ਤੋਂ ਕਰਵਾਈ ਜਾ ਰਹੀ ਤਿਆਰੀ ਸਦਕਾ ਬੱਚਿਆਂ ਦੀਆਂ ਪੇਸ਼ਕਾਰੀਆਂ ਬਹੁਤ ਹੀ ਲਾਜਵਾਬ ਸਨ ।ਤਿੰਨ ਘੰਟਿਆਂ ਤੱਕ ਚੱਲੇ ਇਸ ਫੰਕਸ਼ਨ ਦੀ ਸ਼ੁਰੂਆਤ ਸਵਾਗਤੀ ਡਾਂਸ ਫਿਊਜ਼ਨ ਨਾਲ ਕੀਤੀ ਗਈ ,ਇਸੇ ਲੜੀ ਵਿੱਚ ਆਕਾਸ਼ਦੀਪ ਅਮਨਦੀਪ ਮਨਮੋਹਿਤ ਅਤੇ ਇਹ ਏਕਮਜੋਤ ਦੇ ਸੱਭਿਆਚਾਰਕ ਪੰਜਾਬੀ ਗਾਣਿਆਂ ਨੇ ਹੋਰ ਰੰਗ ਬੰਨ੍ਹਿਆ ।ਪਰਵਾਨ ਦੁਆਰਾ ਪੇਸ਼ ਕੀਤੇ ਸੂਫੀ ਕਲਾਮ ਨੇ ਜਿੱਥੇ ਮਾਹੌਲ ਸੂਫ਼ੀਆਨਾ ਬਣਾ ਦਿੱਤਾ ਉਥੇ ਲੜਕੀਆਂ ਦੇ ਖੂਬਸੂਰਤ ਲਾਵਣੀ ਨਾਚ ਨੇ ਮਾਹੌਲ ਨੂੰ ਮਸਤੀ ਭਰਪੂਰ ਬਣਾ ਦਿੱਤਾ ।ਇਸ ਤੋਂ ਇਲਾਵਾ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਵੈਸਟਰਨ ਡਾਂਸ , ਹਰਿਆਣਵੀ ਰਾਜਸਥਾਨੀ ਅਤੇ ਕਲਾਸੀਕਲ ਨਾਚ ਨੇ ਬੱਚਿਆਂ ਦੇ ਛੁਪੇ ਟੈਲੇਂਟ ਨੂੰ ਬਾਹਰ ਲਿਆਂਦਾ ।ਪ੍ਰੋਗਰਾਮ ਦਾ ਸਭ ਤੋਂ ਵੱਡਾ ਆਕਰਸ਼ਣ ਗਿੱਧਾ ਅਤੇ ਭੰਗੜਾ ਰਿਹਾ ।ਜਿਸ ਨੂੰ ਖੁੱਲ੍ਹ ਕੇ ਤਾੜੀਆਂ ਦੀ ਧਮਾਲ ਨਾਲ ਆਨੰਦ ਮਾਨਣ ਤੋਂ ਨਾ ਅਧਿਆਪਕ ਰਹਿ ਸਕੇ ਨਾ ਬੱਚੇ ।ਆਪਣੇ ਥੀਮ ਨੂੰ ਸਾਰਥਕ ਕਰਦੇ ਇਸ ਫੰਕਸ਼ਨ ਵਿੱਚ ਉਤਸ਼ਾਹ ਤਾਜ਼ਗੀ ਅਤੇ ਨਵੇਂਪਣ ਵਿੱਚ ਕੋਈ ਕਮੀ ਨਹੀਂ ਸੀ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨਾਲ ਗੀਤ ਅਤੇ ਡਾਂਸ ਪੇਸ਼ਕਾਰੀ ਵਿਚ ਭਾਗ ਲੈ ਕੇ ਖੂਬ ਆਨੰਦ ਮਾਣਿਆ ।ਉਨ੍ਹਾਂ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ ਅਤੇ ਸਤਿਕਾਰਯੋਗ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਮੁਲ ਸਹਿਯੋਗ ਸਦਕਾ ਹਰ ਤਰ੍ਹਾਂ ਦਾ ਪ੍ਰੋਗ੍ਰਾਮ ਖ਼ੁਸ਼ਗਵਾਰ ਹੋ ਨਿੱਬੜਦਾ ਹੈ ।ਉਨ੍ਹਾਂ ਅੱਗੇ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ ਬੱਚਿਆਂ ਨੂੰ ਆਪਣੇ ਟੈਲੇਂਟ ਦੀ ਪੇਸ਼ਕਾਰੀ ਦਾ ਮੌਕਾ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੀ ਊਰਜਾ ਅਤੇ ਸਮਰੱਥਾ ਨੂੰ ਸਹੀ ਸੇਧ ਮਿਲੀ।ਇਸ ਫੰਕਸ਼ਨ ਦੁਆਰਾ ਬੱਚਿਅਾਂ ਨੇ ਇੰਨੀ ਵਧੀਆ ਪੇਸ਼ਕਾਰੀ ਸਾਹਮਣੇ ਆਈ ਜੋ ਉਮੀਦ ਤੋਂ ਬਹੁਤ ਜ਼ਿਆਦਾ ਸੀ । ਇਸ ਮੌਕੇ ਤੇ ਪ੍ਰਿੰਸੀਪਲ ਰਾਜਪਾਲ ਕੌਰ ਨੇ ਆਉਣ ਵਾਲੇ ਸਮੇਂ ਵਿੱਚ ਸਕੂਲ ਵਿਚ ਵਿਲੱਖਣ ਪ੍ਰਕਾਰ ਦੇ ਕਲਚਰਲ ਐਕਟੀਵਿਟੀ ਨਾਲ ਸਬੰਧਿਤ ਹੋਣ ਵਾਲੇ ਮੁਕਾਬਲਿਆਂ ਦੀ ਜਾਣਕਾਰੀ ਦਿੱਤੀ ਜੋ ਬੱਚਿਆਂ ਲਈ ਵੱਡੇ ਸਰਪ੍ਰਾਈਜ਼ ਹੋਣਗੇ ।