"ਦਿਲ ਦੇ ਵਲਵਲੇ" ✍️ ਜਸਵੀਰ ਸ਼ਰਮਾਂ ਦੱਦਾਹੂਰ

ਲੋਕਾਂ ਵੋਟਾਂ ਪਾਤੀਆਂ, ਮਨਮਰਜ਼ੀ ਦਾ ਨੱਪ ਬਟਨ।

ਧੜਮੱਚੜ ਗਲੀਏਂ ਪੈਂਦਾ ਸੀ, ਖਤਮ ਹੋਈ ਹੁਣ ਟਸ਼ਨ।

ਸੋਚ ਵਿਚਾਰ ਪੰਜਾਬੀਆਂ,ਚੁਣ ਲਈ ਹੈ ਸਰਕਾਰ।

ਸੰਵਿਧਾਨਕ ਹੱਕ ਹੈ ਵੋਟ ਦਾ,ਵਰਤ ਲਿਆ ਹਥਿਆਰ।

ਨਿਵੇਕਲੀ ਵੇਖੀ ਇਸ ਵਾਰ, ਵੋਟਰਾਂ ਦੀ ਇੱਕ ਚਾਲ।

ਘੇਰ ਘੇਰ ਕੇ ਸਿਆਸੀਆਂ ਨੂੰ,ਪੁੱਛਦੇ ਰਹੇ ਸਵਾਲ।

ਇੱਕ ਦੋ ਥਾਵਾਂ ਨੂੰ ਛੱਡ ਕੇ,ਰਿਹਾ ਪੰਜਾਬ ਚ ਅਮਨ ਅਮਾਨ।

ਸ਼ਾਬਾਸ਼ ਪੰਜਾਬੀਓ,ਤੁਹਾਡੀ ਇਹੀ ਹੈ ਪਹਿਚਾਣ।

ਵੋਟਰਾਂ ਫਰਜ਼ ਨਿਭਾਤਾ,ਹੁਣ ਸਰਕਾਰ ਦੇ ਪਾਲੇ ਗੇਂਦ।

ਵੇਖੋ ਮੰਜਾ ਬੁਣ ਬਿਠਾਉਣਗੇ,ਕਿ ਉਧੇੜ ਦੇਣਗੇ ਪੈਂਦ?

ਵਿਆਹ ਵਰਗਾ ਮਾਹੌਲ ਸੀ,ਵੋਟਾਂ ਵੇਲੇ ਇਸ ਵਾਰ।

ਜਿਨ੍ਹਾਂ ਪਹਿਲੀ ਵਾਰ ਪਾਈ ਵੋਟ,ਮਿਲਿਆ ਹੈ ਸਤਿਕਾਰ।

ਬਦਲਾਅ ਹੈ ਆਉਣਾ ਚਾਹੀਦਾ,ਸੀ ਹਰ ਵੋਟਰ ਦੀ ਸੋਚ।

ਪਰ ਸਿਆਸੀ ਭਰਮਾ ਕੇ ਵੋਟਰ ਨੂੰ,ਕਰਦੇ ਰਹੇ ਅਪਰੋਚ।

ਅਮਨ ਅਮਾਨ ਰਿਹਾ ਇਸ ਲਈ, ਕਿਉਂਕਿ ਵੋਟਰ ਰਿਹਾ ਚੁੱਪ।

ਕਹਾਵਤ ਸਿਆਣਿਆਂ ਦੀ ਇਹੀ ਹੈ,ਇੱਕ ਚੁੱਪ ਸੌ ਸੁੱਖ।

ਮੈਨੀਫੈਸਟੋ ਵਾਲੇ ਫਰਜ਼,ਸਰਕਾਰ ਜੇ ਦੇਵੇ ਨਿਭਾਅ।

ਸੁਪਨੇ ਸਾਕਾਰ ਹੋਣਗੇ,ਸਵਾਦ ਵੀ ਜਾਊ ਆ।

ਦੱਦਾਹੂਰੀਏ ਦਿਲ ਦੇ ਵਲਵਲੇ,ਦਿੱਤੇ ਤੁਹਾਨੂੰ ਸੁਣਾ।

ਤੁਹਾਡੇ ਮਨ ਵਿੱਚ ਕੀ ਹੈ, ਕਮੈਂਟਸ ਲਿਖ ਕੇ ਦਿਓ ਬਤਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556