ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ ਪੰਜਵਾਂ ਦਿਨ  

ਕਾਹਦੀ ਇਹ ਆਜ਼ਾਦੀ ਜਿਹੜੀ ਸਿੱਖਾਂ ਲਈ ਬਣੀ ਬਰਬਾਦੀ , ਜੋ ਦੇਸ ਦੇ ਕਾਨੂੰਨ ਮੁਤਾਬਕ ਸਾਨੂੰ ਇਨਸਾਫ  ਨਹੀਂ ਦਿੰਦੀ : ਦੇਵ ਸਰਾਭਾ 

ਮੁੱਲਾਂਪੁਰ ਦਾਖਾ 25 ਫ਼ਰਵਰੀ (ਸਤਵਿੰਦਰ ਸਿੰਘ ਗਿੱਲ )  ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ (ਲੁਧਿ:) ਵਿਖੇ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਭੁੱਖ ਹਡ਼ਤਾਲ ਦਾ ਪੰਜਵਾਂ ਦਿਨ ਮੌਕੇ  ਭੁੱਖ ਹਡ਼ਤਾਲ ਤੇ ਬੈਠਣ ਵਾਲੇ ਪਿੰਡ ਸਰਾਭਾ ਦੇ ਪੰਚ ਪ੍ਰਦੀਪ ਸਿੰਘ ਸਰਾਭਾ ,ਗੁਰਜੀਤ ਸਿੰਘ ਹੈਪੀ ਸਰਾਭਾ,ਅਮਨਦੀਪ ਸਿੰਘ ਬੌਣੀ ਸਰਾਭਾ ,ਪਰਮਪ੍ਰੀਤ ਸਿੰਘ ਸਰਾਭਾ ਜੈਪੀ, ਬਲਦੇਵ ਸਿੰਘ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਬੈਠੇ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਪੰਚ ਪ੍ਰਦੀਪ ਸਿੰਘ ਸਰਾਭਾ ਤੇ ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਦੇਸ਼ ਦਾ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ, ਉਥੇ ਹੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਹਰ ਸਮੇਂ ਗ਼ੁਲਾਮੀ ਦਾ ਅਹਿਸਾਸ ਕਿਉਂ ਕਰਵਾਇਆ ਜਾਂਦਾ, ਜਦ ਕਿ ਦੇਸ਼ 'ਚ ਪਾਖੰਡੀ ਸਾਧ ਕਾਤਲ ,ਬਲਾਤਕਾਰੀ ਅਤੇ ਹੋਰ ਅਨੇਕਾਂ ਹੀ ਘਾਤਕ ਧਰਾਵਾਂ ਵਾਲੇ ਖੁੱਲ੍ਹੇ ਘੁੰਮਦੇ ਨੇ ਜੇ ਸਿੱਖ ਕੌਮ ਇੱਕ ਮੰਚ ਤੇ ਇਕੱਠੇ ਹੋ ਕੇ ਜਦੋਂ ਹੱਕ ਮੰਗਦੇ ਹਨ ਤਾਂ  ਸਰਕਾਰਾਂ ਅਤਿਵਾਦੀ ਕਹਿੰਦੀਆਂ ਨੇ ਜਿਹੜੇ ਸੌਦਾ ਸਾਧ ਪਾਖੰਡੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਐਸਾ ਕਰਨ ਲਈ ਜ਼ੈੱਡ ਸਕਿਉਰਿਟੀ ਦੇ ਕੇ  ਛੱਡਿਆ ਜਾਂਦਾ। ਕਾਹਦੀ ਇਹ  ਅਜ਼ਾਦੀ ਜਿਹੜੀ ਸਿੱਖਾਂ ਲਈ ਬਣੀ ਬਰਬਾਦੀ ਸਜ਼ਾਵਾਂ ਪੂਰੀਆਂ ਕਰ ਕੇ ਵੀ ਕਿਉਂ ਨਹੀਂ ਛੱਡੇ ਜਾਂਦੇ ਸਾਡੇ ਸਿੱਖ ਬੰਦੀ ਸਿੰਘ ਇਲਾਵਾ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਗਿਆਨੀ ਇੰਦਰਜੀਤ ਸਿੰਘ ਸਰਾਭਾ, ਮਨਜਿੰਦਰ ਸਿੰਘ ਜ਼ਿੰਦੀ ,ਗੁਰਮੀਤ ਸਿੰਘ ਦੋਲੋਂ, ਬਿੰਦਰ ਸਿੰਘ ਸਰਾਭਾ ਗੁਰਬਖ਼ਸ਼ ਸਿੰਘ ਢੈਪਈ , ਗੁਰਵੀਰ ਸਿੰਘ ਰੂਬੀ ਸਰਾਭਾ , ਜੱਗਧੂੜ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਆਦਿ ਹਾਜ਼ਰ ਸਨ ।