ਹਠੂਰ,21,ਫਰਵਰੀ-(ਕੌਸ਼ਲ ਮੱਲ੍ਹਾ)-ਵਾਤਾਵਰਨ ਪ੍ਰੇਮੀ ਪਦਮ ਸ੍ਰੀ ਐਵਾਰਡ ਪ੍ਰਾਪਤ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦੇ ਸਤਿਕਾਰਯੋਗ ਗੁਰੂ ਬੈਕੁੰਠ ਨਿਵਾਸੀ ਸੰਤ ਅਵਤਾਰ ਸਿੰਘ ਜੀ ਦਾ 69 ਵਾਂ ਅਵਤਾਰ ਪੁਰਬ ਬਾਬਾ ਗੁਰਲਾਲ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂਹ ਗੁਰਸੰਗਤਾ ਦੇ ਸਹਿਯੋਗ ਨਾਲ ਸ਼੍ਰੀ ਸੰਤੋਖਸਰ ਨਿਰਮਲ ਕੁਟੀਆ ਮੱਲ੍ਹਾ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਪਿਛਲੇ ਤਿੰਨ ਦਿਨਾਂ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਅਵਤਾਰ ਸਿੰਘ ਕਲਿਆਣ ਵਾਲਿਆ ਦੇ ਕੀਰਤਨੀ ਜੱਥੇ ਨੇ ਰਸ-ਭਿੰਨਾ ਕੀਰਤਨ ਕੀਤਾ ਅਤੇ ਭਾਈ ਸੁਖਰਾਜ ਸਿੰਘ ਮੱਲੇਆਣਾ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਨੇ ਗੁਰੂ ਸਹਿਬਾਨਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਬਾਬਾ ਗੁਰਲਾਲ ਸਿੰਘ ਨੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾ ਨਾਲ ਪ੍ਰਬਚਨ ਕਰਦਿਆ ਕਿਹਾ ਕਿ ਅਵਤਾਰ ਦਿਹਾੜੇ ਉਨ੍ਹਾ ਦੇ ਮਨਾਏ ਜਾਦੇ ਹਨ।ਜਿਨ੍ਹਾ ਨੇ ਕਾਮ,ਕਰੋਧ,ਲੋਭ,ਮੋਹ ਅਤੇ ਹੰਕਾਰ ਦਾ ਤਿਆਗ ਕਰਕੇ ਸਮੱੁਚੀ ਮਾਨਵਤਾ ਦਾ ਭਲਾ ਮੰਗਿਆ ਹੋਵੇ,ਬੈਕੰਠ ਨਿਵਾਸੀ ਸੰਤ ਅਵਤਾਰ ਸਿੰਘ ਨੇ ਆਪਣਾ ਸਾਰਾ ਜੀਵਨ ਮਨੱੁਖਤਾ ਦੀ ਭਲਾਈ ਦੇ ਲੇਖੇ ਲਾਇਆ ਹੈ ਅਤੇ ਹਮੇਸਾ ਗੁਰੂ ਦਾ ਭਾਣਾ ਮੰਨਣ ਦਾ ਉਪਦੇਸ ਦਿੱਤਾ।ਜਿਸ ਕਰਕੇ ਅੱਜ ਪਿੰਡ ਸੀਚੇਵਾਲ ਦਾ ਨਾਮ ਦੁਨੀਆਂ ਦੇ ਨਕਸੇ ਤੇ ਸਥਾਪਿਤ ਹੈ।ਇਸ ਮੌਕੇ ਬਾਬਾ ਗੁਰਲਾਲ ਸਿੰਘ ਨੇ ਸਮੂਹ ਪਾਠੀ ਸਿੰਘਾ,ਸਮੂਹ ਦਾਨੀ ਪਰਿਵਾਰਾ,ਰਾਗੀ ਸਿੰਘਾ ਅਤੇ ਕੀਰਤਨੀ ਜੱਥਿਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਿਆ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਭੁਮਿਕਾ ਸੋਨੀ ਚਕਰ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਪ੍ਰਿਤਪਾਲ ਸਿੰਘ ਯੂ ਕੇ,ਸਾਬਕਾ ਸਰਪੰਚ ਗੁਰਮੇਲ ਸਿੰਘ,ਡਾ: ਗੌਰਵ ਮੱਲ੍ਹਾ,ਕੁਲਦੀਪ ਸਿੰਘ ਚਕਰ,ਸਤਨਾਮ ਸਿੰਘ ਬਰਸਾਲ,ਪਰਮਜੀਤ ਸਿੰਘ ਲੋਪੋ,ਕੁਲਵਿੰਦਰ ਸਿੰਘ ਦੀਵਾਨਾ,ਇਕਬਾਲ ਸਿੰਘ ਸਿੱਧੂ,ਭਗਵੰਤ ਸਿੰਘ,ਗੁਲਵੰਤ ਸਿੰਘ,ਹਰਪ੍ਰੀਤ ਸਿੰਘ,ਗੇਜਾ ਸਿੰਘ,ਸੰਦੀਪ ਸਿੰਘ,ਬਾਵਾ ਸਿੰਘ,ਦੇਵ ਸਿੰਘ,ਕਰਨਜੀਤ ਸਿੰਘ,ਗੁਰਪਾਲ ਸਿੰਘ,ਦਵਿੰਦਰਪਾਲ ਸ਼ਰਮਾਂ,ਪਲਵਿੰਦਰ ਸਿੰਘ,ਨੰਬੜਦਾਰ ਸਤਵੰਤ ਸਿੰਘ,ਅਵਤਾਰ ਸਿੰਘ ਸੰਗਤਪੁਰਾ,ਟਹਿਲ ਸਿੰਘ,ਚਮਕੌਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
ਫੋਟੋ ਕੈਪਸਨ:-ਬਾਬਾ ਗੁਰਲਾਲ ਸਿੰਘ ਦਾਨੀ ਪਰਿਵਾਰਾ ਅਤੇ ਕਵੀਸਰੀ ਜੱਥੇ ਨੂੰ ਸਨਮਾਨਿਤ ਕਰਦੇ ਹੋਏ