You are here

ਮੁਸਲਿਮ ਭਾਈਚਾਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰ ਕੇ ਦਿਲੀ ਸਕੂਨ ਮਿਲਿਆ-ਯੂਥ ਆਗੂ ਬਨੀ ਖਹਿਰਾ

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸੋਹੀ)
ਪੂਰੇ ਭਾਰਤ ਵਿੱਚ ਈਦ ਉਲ ਫ਼ਿਤਰ ਦਾ ਤਿਉਹਾਰ ਪੂਰੇ ਚਾਵਾਂ ਨਾਲ ਅਤੇ ਸ਼ਰਧਾਪੂਰਵਕ ਮਨਾਇਆ ਗਿਆ ।
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਦੇ ਵਿੱਚ ਭਾਈ ਭਾਈ ਦੇ ਸਿਧਾਂਤ ਅਨੁਸਾਰ ਸਾਰੇ ਧਰਮਾਂ ਦੇ ਲੋਕਾਂ ਨੇ  ਮੁਸਲਮਾਨ ਭਾਈਚਾਰੇ ਨੂੰ ਈਦ ਉਲ ਫਿਤਰ ਦੀਆਂ ਮੁਬਾਰਕਾਂ ਦਿੱਤੀਆਂ।
ਇਸੇ ਕੜੀ ਤਹਿਤ ਯੂਥ ਕਾਂਗਰਸ ਦੇ ਨੌਜਵਾਨ ਆਗੂ ਸੂਬਾ ਮੀਤ ਪ੍ਰਧਾਨ ਬਨੀ ਖਹਿਰਾ ਨੇ ਮਹਿਲ ਕਲਾਂ ਅਤੇ ਸ਼ੇਰਪੁਰ ਵਿਖੇ ਮਸਜਿਦਾਂ ਵਿੱਚ ਜਾ ਕੇ ਆਪਣੇ ਮੁਸਲਮਾਨ ਭਾਈਚਾਰੇ ਨਾਲ ਤਿਉਹਾਰ ਦੀਆਂ ਖੁਸ਼ੀਆਂ ਮਠਿਆਈਆਂ ਅਤੇ ਫਲ ਫਰੂਟ ਵੰਡ ਕੇ ਸਾਂਝੀਆਂ ਕੀਤੀਆਂ।  
ਉਨ੍ਹਾਂ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਅਤੇ ਪਿੰਡ ਪੱਧਰ ਤੇ ਇਕ ਹਾਂ। ਸਾਡੇ ਸਾਰੇ ਤਿਉਹਾਰ,ਗਮੀਆਂ-ਖੁਸ਼ੀਆਂ, ਵਿਆਹ-ਸ਼ਾਦੀਆਂ ਸਭ ਇਕ ਹਨ।
ਕੁਝ ਕੁ ਮਤਲਬਪ੍ਰਸਤ ਲੋਕ ਸਾਨੂੰ ਧਰਮਾਂ ਦੇ ਨਾਮ ਤੇ ਵੰਡ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ । ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਚਾਰੇ ਧਰਮਾਂ ਤੋਂ ਉੱਪਰ ਉੱਠ ਕੇ ਵੀ ਇੱਕ ਧਰਮ ਹੈ ਉਹ ਹੈ ਇਨਸਾਨੀਅਤ ਦਾ ਧਰਮ। ਸੋ ਸਾਡੇ ਸਾਰੇ ਲੋਕਾਂ ਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲੇ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਦਾ ਗੜ੍ਹ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਤੇ ਸਾਰੇ ਮੁਸਲਮਾਨ ਭਰਾਵਾਂ ਨੂੰ ਮੈਂ ਮੁਬਾਰਕਬਾਦ ਪੇਸ਼ ਕਰਦਾ ਹਾਂ। ਅਤੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਹਾਅ ਦਾ ਨਾਅਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਦੇ ਨਾਮ ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਮੈਡੀਕਲ ਕਾਲਜ ਦੀਆਂ ਵੀ ਮੁਬਾਰਕਾਂ ਦਿੰਦਾ ਹਾਂ।ਇਸ ਸਮੇਂ ਬਨੀ ਖਹਿਰਾ ਦੇ ਨਾਲ ਹਰਗੁਣ ਗਾਗੇਵਾਲ, ਗਗਨ ਹੁੰਦਲ ਵਜੀਦਕੇ ਖੁਰਦ ,ਸੋਨੀ ਸ਼ੇਰਪੁਰ, ਗੋਪੀ ਗਾਗੇਵਾਲ, ਮੋਨੂੰ ਈਨਾ ਬਾਜਵਾ ਤੋਂ ਇਲਾਵਾ ਡਾ ਮਿੱਠੂ ਮੁਹੰਮਦ,ਡਾ ਅਬਰਾਰ ਹਸਨ ,ਜਮੀਲ ਖ਼ਾਨ ਜੀਲਾ,ਮੁਹੰਮਦ ਬਸ਼ੀਰ,ਨਜ਼ੀਰ ਖ਼ਾਂ,ਦਿਲਵਰ ਹੁਸੈਨ,ਇਕਬਾਲ ਖ਼ਾਨ, ਲਤੀਫ਼ ਮੁਹੰਮਦ, ਈਮਾਮ ਮਸਜਿਦ ਤਾਰਿਕ ਅਹਿਮਦ ,ਮੁਹੰਮਦ ਸਿਤਾਰ ਦੀਨ, ਮੁਹੰਮਦ ਆਰਿਫ਼ ,ਮੁਹੰਮਦ ਇਸਹਾਕ, ਬੂਟਾ ਖਾਨ ,ਮੁਹੰਮਦ ਦਿਲਸ਼ਾਦ ਅਲੀ, ਫਿਰੋਜ਼ ਦੀਨ ,ਮੁਹੰਮਦ ਸ਼ਮਸ਼ੇਰ ਅਲੀ ,ਲਿਆਕਤ ਅਲੀ ,ਨਸੀਮ ਅਖ਼ਤਰ,ਨਸੀਬ ਖ਼ਾਨ, ਮੁਹੰਮਦ ਅਕਬਰ, ਮੁਹੰਮਦ ਅਰਸ਼ਦ,ਇਸਤਗਾਰ ਖਾਨ ਆਦਿ ਹਾਜ਼ਰ ਸਨ ।