ਪਿੰਡ ਬੜੈਚ ’ਚ ਕੈਪਟਨ ਸੰਧੂ ਨੇ ਕੀਤਾ ਚੋਣ ਜਲਸੇ ਨੂੰ ਸੰਬੋਧਨ

ਵਿਕਾਸ ਬਦਲੇ ਪਿੰਡ ਵਾਸੀ ਪਾਉਣਗੇ ਕਾਂਗਰਸ ਨੂੰ ਵੋਟ – ਸਰਪੰਚ ਬੜੈਚ 
ਮੁੱਲਾਂਪੁਰ ਦਾਖਾ 16 ਫਰਵਰੀ (ਸਤਵਿੰਦਰ ਸਿੰਘ ਗਿੱਲ ) – ਸਾਡੇ ਨਗਰ ਬੜੈਚ ਵਿੱਚ ਲੱਗੀਆਂ ਇੰਟਰਲਾਕ ਟਾਇਲਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਨੂੰ ਗ੍ਰਾਂਟਾ ਦੇ ਖੁੱਲੇ ਗੱਫੇ ਹੀ ਦਿੱਤੇ ਹਨ। ਅੱਜ ਪਿੰਡ ਅੰਦਰ ਮਣਾਂਮੂੰਹੀ ਹੋਇਆ ਵਿਕਾਸ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਹਰਮਨ ਬੜੈਚ ਨੇ ਅੱਜ ਆਪਣੇ ਗ੍ਰਹਿ ਵਿਖੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਕੈਪਟਨ ਸੰਦੀਪ ਸਿੰਘ ਸੰਧੂ ਦੀ ਹਾਜਰੀ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ।       ਕੈਪਟਨ ਸੰਧੂ ਨੇ ਕਿਹਾ ਕਿ ਦਿਨ ਐਤਵਾਰ ਤੁਹਾਡੀ ਉਂਗਲ ਮੇਰੀ ਕਿਸਮਤ ਬਦਲਣ ਵਿੱਚ ਸਹਾਈ ਹੋਵੇਗੀ, ਜੋ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਿਸਮਤ ਦਾ ਵੀ ਫੈਸਲਾ ਕਰੇਗੀ। ਉਨ੍ਹਾਂ ਸਾਦੇ ਢੰਗ ਨਾਲ ਲੋਕਾਂ ਤੋਂ ਵੋਟ ਦੀ ਮੰਗ ਕੀਤੀ ਅਤੇ ਕਿਹਾ ਤੁਹਾਡੀ ਇੱਕ-ਇੱਕ ਕੀਮਤੀ ਵੋਟ ਬਹੁਤ ਕੀਮਤੀ ਹੈ, ਜੋ ਪੰਜਾਬ ਦੀ ਬਿਹਤਰੀ ਅਤੇ ਉਨਤੀ ਵਾਸਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਣੀ ਅਤਿ ਜਰੂਰੀ ਹੈ। ਆਪਣੇ ਭਾਸ਼ਨ ਸ਼ੁਰੂ ਕਰਨ ਤੋਂ ਪਹਿਲਾ ਕੈਪਟਨ ਸੰਧੂ ਨੇ ਕ੍ਰਾਂਤੀਕਾਰੀ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਇਸ ਤੋਂ ਬਾਅਦ ਪਿੰਡ ਬੜੈਚ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਸਾਰੀਆਂ ਕੀਮਤੀ ਵੋਟਾ ਹੱਥ ਪੰਜੇ ਵਾਲਾ ਪਹਿਲਾ ਬਟਨ ਦਬਾ ਕੇ ਉਨ੍ਹਾਂ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਉਣ। ਪਿੰਡ ਦੇ ਮੋਹਤਬਰ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਆਪੋ-ਆਪਣੀਆਂ ਰਿਸਤੇਦਾਰੀਆਂ ਵਿੱਚ ਪਹੁੰਚ ਕੀਤੀ ਜਾਵੇ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇ।
   ਸਰਪੰਚ ਹਰਮਨਦੀਪ ਸਿੰਘ ਉਰਫ ਹਰਮਨ, ਪੰਚ ਬਲਜੀਤ ਸਿੰਘ,ਪੰਚ ਤਜਿੰਦਰ ਸਿੰਘ, ਪੰਚ ਰਾਜਪਾਲ ਸਿੰਘ, ਪੰਚ ਕੁਲਜੀਤ ਕੌਰ, ਪੰਚ ਹਰਪ੍ਰੀਤ ਕੌਰ, ਰਾਮ ਸਿੰਘ, ਗਿਆਨ ਚੰਦ, ਗਿਆਨੀ ਸੋਹਣ ਸਿੰਘ ਬੈਂਸ, ਸੁਖਦੇਵ ਸਿੰਘ, ਮਨਵੀਰ ਸਿੰਘ, ਵਰਿੰਦਰ ਸਿੰਘ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਬਿੰਦਾ ਬੜੈਚ, ਲਾਲੀ ਗਰੇਵਾਲ, ਸੁਰਜੀਤ ਸਿੰਘ, ਅਵਤਾਰ ਸਿੰਘ ਫੌਜੀ, ਤਲਵਿੰਦ ਸਿੰਘ, ਪ੍ਰਮਿੰਦਰ ਸਿੰਘ, ਲੱਛਮਣ ਸਿੰਘ, ਬੂਟਾ ਸਿੰਘ, ਜਨਕਰਾਜ, ਸਰਦੂਲ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਹਾਜਰ ਸਨ।